ਕਰਨਾਲ: ਕਿਸਾਨ ਵੱਖ-ਵੱਖ ਨਸਲਾਂ ਦੀਆਂ ਗਾਂਵਾਂ ਪਾਲ ਕੇ ਲੱਖਾਂ ਰੁਪਏ ਕਮਾ ਰਹੇ ਹਨ। ਐਨਡੀਆਰਆਈ 'ਚ ਲੱਗੇ ਰਾਸ਼ਟਰੀ ਮੇਲੇ 'ਚ ਹਰਿਆਣਾ, ਪੰਜਾਬ, ਯੂਪੀ ਤੇ ਰਾਜਸਥਾਨ ਦੇ ਕਿਸਾਨ ਚੋਣਵੀਆਂ ਨਸਲਾਂ ਦੇ ਪਸ਼ੂਆਂ ਨੂੰ ਲੈ ਕੇ ਪਹੁੰਚੇ। ਇੱਥੇ ਐਚਐਫ ਕ੍ਰਾਸ ਬ੍ਰੀਡ ਦੀ ਗਾਂ ਖਿੱਚ ਦਾ ਕੇਂਦਰ ਬਣੀ ਰਹੀ।


ਇਸ ਗਾਂ ਦੀ ਕੀਮਤ ਤਕਰੀਬਨ 51 ਲੱਖ ਰੁਪਏ ਹੈ। ਇਸ ਗਾਂ ਨੇ ਡਰਾਈ ਬਿਊਟੀ 'ਚ ਪਹਿਲਾ ਸਥਾਨ ਹਾਸਲ ਕੀਤਾ। ਇਸ ਦੀ ਉਮਰ ਕਰੀਬ ਸਾਢੇ ਤਿੰਨ ਸਾਲ ਹੈ। ਤਕਰੀਬਨ 53 ਲੀਟਰ ਦੁੱਧ ਦੇਣ ਵਾਲੀ ਇਹ ਗਾਂ ਪਿੰਡ ਖੇੜੀ ਨਰੂ ਦੇ ਕਿਸਾਨ ਗੁਰਮੀਤ ਨਰਵਾਲ ਦੀ ਹੈ।

ਇਸ ਤੋਂ ਇਲਾਵਾ ਸੁੰਦਰਤਾ ਮੁਕਾਬਲਾ ਮੂਰਾ ਨਸਲ ਦੀ ਝੋਟੀ ਰਾਣੀ ਨੇ ਜਿੱਤਿਆ। ਰਾਣੀ 27 ਮਹੀਨੇ ਦੀ ਹੈ। ਉਸ ਦੀ ਕੀਮਤ 7 ਲੱਖ ਰੁਪਏ ਹੈ। ਬੀਰੇਂਦਰ ਸਿੰਘ ਦੀ ਮੂਰਾ ਮੱਝ ਦੁੱਧ ਮੁਕਾਬਲੇ 'ਚ ਪਹਿਲੇ ਸਥਾਨ 'ਤੇ ਰਹੀ। ਮੱਝ ਨੇ 21 ਕਿਲੋ 777 ਗ੍ਰਾਮ ਦੁੱਧ ਦਿੱਤਾ ਹੈ। ਇਸ ਦੀ ਕੀਮਤ 5 ਲੱਖ ਰੁਪਏ ਹੈ।

ਜ਼ਿਆਦਾ ਦੁੱਧ ਦਾ ਉਤਪਾਦਨ ਮੁਕਾਬਲੇ 'ਚ ਐਚਐਫ ਸ਼ੰਕਰ ਨਸਲ ਦੀ ਦਾਦੂਪੁਰ ਕਰਨਾਲ ਦੇ ਕਿਸਾਨ ਪ੍ਰਦੀਪ ਦੀ ਗਾਂ ਨੇ 58.86 ਲੀਟਰ ਦੁੱਧ ਦੇ ਕੇ ਪਹਿਲਾ ਸਥਾਨ ਹਾਸਲ ਕੀਤਾ।