ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਨਐਸਕਿਊਐਫ਼ ਅਧੀਨ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ ਤੇ ਆਨ ਜਾਬ ਟਰੇਨਿੰਗ ਦੇ ਸ਼ਡਿਊਲ ਵਿੱਚ ਮੁੜ ਤਬਦੀਲੀ ਕੀਤੀ ਗਈ ਹੈ। ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਸਬੰਧੀ ਪ੍ਰਬੰਧਕੀ ਕਾਰਨਾਂ ਕਰਕੇ ਪਹਿਲਾਂ ਜਾਰੀ ਕੀਤੀ ਗਈ ਡੇਟਸ਼ੀਟ ਵਿੱਚ ਕੁਝ ਤਬਦੀਲੀ ਕੀਤੀ ਗਈ ਹੈ।

ਸਿੱਖਿਆ ਬੋਰਡ ਦੇ ਸਕੱਤਰ-ਕਮ-ਡੀਜੀਐਸਈ ਮੁਹੰਮਦ ਤਈਅਬ ਨੇ ਦੱਸਿਆ ਕਿ 17 ਅਪਰੈਲ ਤੋਂ 2 ਮਈ ਤੱਕ ਲਈ ਜਾਣ ਵਾਲੀ ਪ੍ਰਯੋਗੀ ਪ੍ਰੀਖਿਆ ਹੁਣ 24 ਅਪਰੈਲ ਤੋਂ 9 ਮਈ ਤੱਕ ਕਰਵਾਈ ਜਾਵੇਗੀ। ਇਸੇ ਤਰ੍ਹਾਂ 3 ਮਈ ਤੋਂ 9 ਮਈ ਤੱਕ ਲਈ ਜਾਣ ਵਾਲੀ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀਆਂ ਵਿੱਚ 7 ਦਿਨ ਦੀ ‘ਆਨ ਦਾ ਜਾਬ ਟਰੇਨਿੰਗ’ ਪ੍ਰੋਗਰਾਮ ਦਾ ਸ਼ਡਿਊਲ ਵੀ ਬਦਲਿਆ ਗਿਆ ਹੈ।

ਹੁਣ ਇਹ ਟਰੇਨਿੰਗ ਪ੍ਰਯੋਗੀ ਪ੍ਰੀਖਿਆ ਤੋਂ ਪਹਿਲਾਂ 17 ਅਪਰੈਲ ਤੋਂ 23 ਅਪਰੈਲ ਤੱਕ ਕਰਵਾਈ ਜਾਵੇਗੀ। ਉਧਰ, ਬੋਰਡ ਮੈਨੇਜਮੈਂਟ ਨੇ ਬਾਰ੍ਹਵੀਂ ਦੀ ਡੇਟਸ਼ੀਟ ਵੀ ਬਦਲੀ ਹੈ। ਬਾਰ੍ਹਵੀਂ ਸ਼੍ਰੇਣੀ ਦੀ ਡੇਟਸ਼ੀਟ ਅਨੁਸਾਰ ਹਿਸਟਰੀ ਦੀ ਪ੍ਰੀਖਿਆ 12 ਮਾਰਚ ਦੀ ਥਾਂ 3 ਅਪਰੈਲ ਤੇ ਜੌਗਰਫ਼ੀ ਵਿਸ਼ੇ ਦੀ ਪ੍ਰੀਖਿਆ 27 ਮਾਰਚ ਦੀ ਥਾਂ 1 ਅਪਰੈਲ ਨੂੰ ਲਈ ਜਾਵੇਗੀ। ਜਦੋਂਕਿ ਬਾਕੀ ਦੀ ਡੇਟਸ਼ੀਟ ਪਹਿਲਾਂ ਤੋਂ ਜਾਰੀ ਸ਼ਡਿਊਲ ਅਨੁਸਾਰ ਹੀ ਹੋਵੇਗੀ।

Education Loan Information:

Calculate Education Loan EMI