ਪਟਿਆਲਾ: ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਕੱਠੇ ਹੋਏ ਹਜ਼ਾਰਾਂ ਆਸ਼ਾ ਵਰਕਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਪੁੱਜੀਆਂ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਆਸ਼ਾ ਵਰਕਰਾਂ ਨਾਲ ਪੋਲੋ ਗਰਾਉਂਡ ਦੇ ਬਾਹਰ ਧੱਕਾ ਮੁੱਕੀ ਹੋ ਗਈ।
ਦਰਅਸਲ ਆਸ਼ਾ ਵਰਕਰਾਂ 1500 ਰੁਪਏ ਮਹੀਨਾ ਵਾਧੂ ਮਾਣ ਭੱਤਾ ਦੇਣ ਦੇ ਫੈਸਲੇ ਨਾਲ ਖੁਸ਼ ਨਹੀਂ ਹਨ। ਆਸ਼ਾ ਵਰਕਰ ਯੂਨੀਅਨ ਦੀ ਪ੍ਰਧਾਨ ਕਿਰਨਦੀਪ ਪੰਜੋਲਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਹਰਿਆਣਾ ਸਰਕਾਰ ਵਲੋਂ ਦਿੱਤੇ ਜਾਂਦੀ ਤਨਖਾਹ ਮੁਤਾਬਕ ਤਨਖ਼ਾਹ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ 12 ਸਾਲ ਤੋਂ ਉਹ ਨਿਗੂਣੇ ਜਿਹੇ ਭਤਿਆਂ 'ਤੇ ਕੰਮ ਕਰ ਰਹੇ ਹਨ। ਅੱਜ ਦੇ ਧਰਨੇ ਪਿੱਛੋਂ ਆਸ਼ਾ ਵਰਕਰਾਂ ਨੂੰ ਸਿਹਤ ਮੰਤਰੀ ਨਾਲ 5 ਅਕਤੂਬਰ ਲਈ ਪੈਨਲ ਮੀਟਿੰਗ ਦਾ ਸੱਦਾ ਮਿਲ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਹਜ਼ਾਰਾਂ ਆਸ਼ਾ ਵਰਕਰਾਂ ਨੇ ਕੀਤਾ ਕੈਪਟਨ ਦੇ ਘਰ ਦਾ ਘਿਰਾਓ, ਪੁਲਿਸ ਨਾਲ ਹੋਈ ਧੱਕਾ-ਮੁੱਕੀ
ਏਬੀਪੀ ਸਾਂਝਾ
Updated at:
29 Sep 2020 07:18 PM (IST)
ਪੰਜਾਬ ਦੇ ਵੱਖ ਵੱਖ ਸ਼ਹਿਰਾਂ ਤੋਂ ਇਕੱਠੇ ਹੋਏ ਹਜ਼ਾਰਾਂ ਆਸ਼ਾ ਵਰਕਰਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਪੁੱਜੀਆਂ। ਇਸ ਦੌਰਾਨ ਮਹਿਲਾ ਪੁਲਿਸ ਮੁਲਾਜ਼ਮਾਂ ਦੀ ਆਸ਼ਾ ਵਰਕਰਾਂ ਨਾਲ ਪੋਲੋ ਗਰਾਉਂਡ ਦੇ ਬਾਹਰ ਧੱਕਾ ਮੁੱਕੀ ਹੋ ਗਈ।
- - - - - - - - - Advertisement - - - - - - - - -