ਮੰਡੀ ਗੋਬਿੰਦਗੜ੍ਹ: ਕੋਰੋਨਾਵਾਇਰਸ (Coronavirus) ਕਾਰਨ ਪੰਜਾਬ (Punjab) ਤੋਂ ਪ੍ਰਵਾਸੀ ਮਜ਼ਦੂਰਾਂ (Migrant Workers) ਦਾ ਜਾਣਾ ਨਿਰੰਤਰ ਜਾਰੀ ਹੈ। ਅੱਜ ਰੇਲ ਗੋਰਖਪੁਰ ਅਤੇ ਯੂਪੀ ਲਈ ਸਰਹਿੰਦ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਏਗੀ। ਦੱਸ ਦਈਏ ਕਿ ਇਸ ਦੌਰਾਨ ਮੰਡੀ ਗੋਬਿੰਦਗੜ੍ਹ (Mandi Gobindgarh) ਪ੍ਰਸ਼ਾਸਨ ਵਲੋਂ ਬੱਸਾਂ ਦਾ ਪ੍ਰਬੰਧ ਕੀਤੇ ਗਿਆ ਸੀ। ਇਸ ਦੇ ਮੱਦੇਨਜ਼ਰ ਇੱਥੇ ਪ੍ਰਵਾਸੀ ਮਜ਼ਦੂਰ ਵੱਡੀ ਗਿਣਤੀ ‘ਚ ਇੱਕਠਾ ਹੋ ਗਏ। ਜਿਸ ਨੇ ਸੋਸ਼ਲ ਡਿਸਟੈਂਸਿੰਗ (Social Distance) ਦੀ ਧੱਜੀਆਂ ਉੱਡਾ ਦਿੱਤੀਆਂ। ਇਸ ਬਾਰੇ ਜਦੋਂ ਪ੍ਰਵਾਸੀ ਮਜ਼ਦੂਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਉਨ੍ਹਾਂ ਨੂੰ ਪ੍ਰਸਾਸ਼ਨ ਵਲੋਂ ਫੋਨ ਕਰਕੇ ਬੁਲਾਇਆ ਗਿਆ ਹੈ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਅਸੀਂ ਸਵੇਰੇ 4 ਵਜੇ ਤੋਂ ਇੱਥੇ ਬੈਠੇ ਹਾਂ ਅਤੇ ਹੁਣ ਉਹ ਕਹਿ ਰਹੇ ਹਨ ਕਿ ਬਿਹਾਰ ਲਈ ਕੋਈ ਟ੍ਰੇਨ ਨਹੀਂ ਹੈ। ਉਧਰ ਆਪਣੇ ਘਰ ਪਰਤ ਰਹੇ ਪ੍ਰਵਾਸੀਆਂ ਨੇ ਕਿਹਾ ਕਿ ਜਦੋਂ ਅਸੀਂ ਲੌਕਡਾਊਨ ਦੌਰਾਨ ਆਪਣੇ ਘਰ ਜਾਣ ਦੀ ਕੋਸ਼ਿਸ਼ ਕਾਫੀ ਸਮੇਂ ਤੋਂ ਕਰ ਰਹੇ ਸੀ ਅਤੇ ਆਖਰਕਾਰ ਅਸੀਂ ਆਪਣੇ ਘਰ ਜਾ ਰਹੇ ਹਾਂ। ਜਿਵੇਂ ਹੀ ਇਸ ਵਾਇਰਸ ਦਾ ਖ਼ਤਰਾ ਘਟਦਾ ਹੈ, ਅਸੀਂ ਵਾਪਸ ਪੰਜਾਬ ਆਵਾਂਗੇ।
ਦੂਜੇ ਪਾਸੇ, ਐਸਡੀਐਮ ਅਮਲੋਹ ਆਨੰਦ ਸਾਗਰ ਸ਼ਰਮਾ ਨੇ ਕਿਹਾ ਕਿ ਪ੍ਰਸਾਸ਼ਨ ਵਲੋਂ ਸਿਰਫ 1500 ਲੋਕਾਂ ਨੂੰ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਲੋਕ ਇੱਥੇ ਆ ਗਏ ਅਤੇ ਇਹ ਸਥਿਤੀ ਬਣ ਗਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904