ਨਸ਼ੇ 'ਚ ਟੁੰਨ ਪੁਲਿਸ ਮੁਲਾਜ਼ਮ ਦੀ ਇਨੋਵਾ ਦਾ ਕਹਿਰ, ਪਤੀ-ਪਤਨੀ ਸਣੇ ਤਿੰਨ ਦੀ ਮੌਤ
ਏਬੀਪੀ ਸਾਂਝਾ | 03 Aug 2020 10:53 AM (IST)
ਹੁਸ਼ਿਆਰਪੁਰ ਰੋਡ ’ਤੇ ਉਦੇਸੀਆਂ ਪੈਟਰੋਲ ਪੰਪ ਨੇੜੇ ਇੱਕ ਹਾਦਸਾ ਵਾਪਰਿਆ, ਜਿਸ 'ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼ਰਾਬੀ ਪੁਲਿਸ ਮੁਲਾਜ਼ਮ ਨੇ ਗਲਤ ਸਾਈਡ ਤੋਂ ਇਨੋਵਾ ਕਾਰ ਲਿਆ ਕੇ ਦੋ ਐਕਟਿਵਾ ਸਵਾਰਾਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ ਦੋ ਵਿਅਕਤੀ ਜ਼ਖਮੀ ਹੋ ਗਏ।
ਜਲੰਧਰ: ਹੁਸ਼ਿਆਰਪੁਰ ਰੋਡ ’ਤੇ ਉਦੇਸੀਆਂ ਪੈਟਰੋਲ ਪੰਪ ਨੇੜੇ ਇੱਕ ਹਾਦਸਾ ਵਾਪਰਿਆ, ਜਿਸ 'ਚ ਪਤੀ-ਪਤਨੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼ਰਾਬੀ ਪੁਲਿਸ ਮੁਲਾਜ਼ਮ ਨੇ ਗਲਤ ਸਾਈਡ ਤੋਂ ਇਨੋਵਾ ਕਾਰ ਲਿਆ ਕੇ ਦੋ ਐਕਟਿਵਾ ਸਵਾਰਾਂ ਨੂੰ ਟੱਕਰ ਮਾਰੀ। ਇਸ ਹਾਦਸੇ 'ਚ ਦੋ ਵਿਅਕਤੀ ਜ਼ਖਮੀ ਹੋ ਗਏ। ਹਾਸਲ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਜਲੰਧਰ ਵੱਲੋਂ ਤੇਜ਼ ਰਫਤਾਰ ਨਾਲ ਆ ਰਿਹਾ ਸੀ। ਉਸ ਨੇ ਸਾਹਮਣੇ ਤੋਂ ਆ ਰਹੇ ਐਕਟਿਵਾ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਤੇ ਉਨ੍ਹਾਂ ਨੂੰ ਕਾਫੀ ਦੂਰ ਤੱਕ ਘੜੀਸਦਾ ਲੈ ਗਿਆ। ਜ਼ਹਿਰੀਲੀ ਸ਼ਰਾਬ ਦੀ ਖ਼ਤਰਨਾਕ ਖੇਡ 'ਚ ਅੱਧਾ ਦਰਜਨ ਵਿਧਾਇਕ ਖਿਡਾਰੀ? ਮਜੀਠੀਆ ਨੇ ਮੰਗਿਆ ਕੈਪਟਨ ਦਾ ਅਸਤੀਫਾ ਮ੍ਰਿਤਕ ਪਤੀ-ਪਤਨੀ ਦੀ ਪਛਾਣ ਅਜੇ ਕੁਮਾਰ ਤੇ ਨੀਲਮ ਵਾਸੀ ਬੇਅੰਤ ਨਗਰ ਜਲੰਧਰ ਵਜੋਂ ਤੇ ਅਸ਼ੋਕ ਕੁਮਾਰ ਵਜੋਂ ਹੋਈ ਹੈ। ਜਦਕਿ ਫੱਟੜ ਹੋਏ ਵਿਅਕਤੀ ਦੀ ਪਛਾਣ ਪਰਮਿੰਦਰ ਸਿੰਘ ਵਜੋਂ ਹੋਈ ਹੈ। ਅਗਲੇ 4 ਦਿਨਾਂ 'ਚ ਨਹੀਂ ਪਵੇਗਾ ਮੀਂਹ, ਜਾਣੋ ਮੌਸਮ ਦਾ ਹਾਲ ਇੱਕ ਜ਼ਖ਼ਮੀ ਦੀ ਪਛਾਣ ਨਹੀਂ ਹੋ ਸਕੀ। ਜਾਂਚ ਕਰ ਰਹੀ ਪੁਲਿਸ ਨੇ ਦੱਸਿਆ ਕਿ ਇਨੋਵਾ ਚਾਲਕ ਦੀ ਪਛਾਣ ਧਰਮਿੰਦਰ ਕੁਮਾਰ ਵਜੋਂ ਹੋਈ ਹੈ ਜੋ ਪੁਲਿਸ ਮੁਲਾਜ਼ਮ ਹੈ ਤੇ ਨਸ਼ੇ ਦੀ ਹਾਲਤ 'ਚ ਸੀ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ