ਮੁਹਾਲੀ: ਇੱਥੇ ਕੋਰੋਨਾਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਨਾਲ ਮੁਹਾਲੀ ‘ਚ ਮਰੀਜ਼ਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। 30 ਸਾਲਾ ਇਹ ਨੌਜਾਵਾਨ ਸੈਕਟਰ 68 ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਸ ਦਾ ਪਿਤਾ ਦਿੱਲੀ ‘ਚ ਤਬਲੀਗੀ ਜਮਾਤ ‘ਚ ਸ਼ਾਮਲ ਹੋਇਆ ਸੀ।


ਡੀਸੀ ਮੁਤਾਬਕ ਨੌਜਵਾਨ ਦਾ ਪਿਤਾ 3 ਅਪ੍ਰੈਲ ਨੂੰ ਹੀ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਸੀ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਹੋਇਆ ਹੈ। ਮੁਹਾਲੀ ਸਿਵਲ ਸਰਜਨ ਮੁਤਾਬਕ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਟੈਸਟ ਕੀਤਾ ਗਿਆ।

ਇਸ ‘ਚ ਸਭ ਦੀ ਰਿਪੋਰਟ ਨੈਗੇਟਿਵ ਆਈ ਹੈ, ਸਿਰਫ ਬੇਟੇ ਦੀ ਪੌਜ਼ੇਟਿਵ ਹੈ। ਇਸ ਨੂੰ ਹੁਣ ਗਿਆਨ ਸਾਗਰ ਹਸਪਤਾਲ ‘ਚ ਸ਼ਿਫਟ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਉਨ੍ਹਾਂ ਦੇ ਪਿਤਾ 17 ਮਾਰਚ ਨੂੰ ਮੁਹਾਲੀ ਪਹੁੰਚੇ ਸੀ। ਤਬਲੀਗੀ ਜਮਾਤ ਨਾਲ ਸੰਬਧਤ 15 ਲੋਕਾਂ ਨੂੰ ਟਰੇਸ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ ਹੁਣ ਤੱਕ 2 ਕੇਸ ਸਕਾਰਾਤਮਕ ਪਾਏ ਗਏ ਹਨ।

ਉਧਰ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਵੀ ਕੋਰੋਨਾ ਵਾਇਰਸ ਦੇ 2 ਕੇਸ ਪੌਜ਼ੇਟਿਵ ਆਏ। ਦੋਵੇਂ ਵਿਅਕਤੀ ਤਬਲੀਗੀ ਜਮਾਤ ਨਾਲ ਸਬੰਧਤ ਹਨ। ਇਸ ਦੀ ਜਾਣਕਾਰੀ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਐਨਕੇ ਅਗਰਵਾਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ 11 ਵਿਅਕਤੀਆਂ ਵਿੱਚੋਂ 2 ਔਰਤਾਂ ਕੋਰੋਨਾ ਪੌਜ਼ੇਟਿਵ ਹਨ।

ਇਸ ਤੋਂ ਬਾਅਦ ਤਿੰਨ ਪਿੰਡਾਂ ਨੂੰ ਸੀਲ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਦੋਵੇਂ ਫਤਹਿਗੜ੍ਹ ਸਾਹਿਬ ਦੇ ਸਾਹਨੀਪੁਰ ਵਿੱਚ ਵੀ ਰੁਕੇ ਸਨ। ਉਸ ਤੋਂ ਬਾਅਦ ਉਹ ਹਲਕਾ ਬੱਸੀ ਪਠਾਣਾ ਦੇ ਪਿੰਡ ਉਚਾ ਪਿੰਡ ਸੰਗੋਲ ਤੇ ਫਿਰ ਮਨੈਲਾ ਵਿੱਚ ਰਹਿ ਰਹੇ ਸਨ।

ਇਹ ਵੀ ਪੜ੍ਹੋ :

ਕੋਰੋਨਾ ਦੀ ਲੜਾਈ ‘ਚ ਹਰਭਜਨ ਤੇ ਪਤਨੀ ਗੀਤਾ ਦਾ ਵੱਡਾ ਐਲਾਨ, 5000 ਪਰਿਵਾਰਾਂ ਦਾ ਚੁੱਕਿਆ ਖਰਚ

ਪੰਜਾਬ ‘ਚ ਕੋਰੋਨਾ ਨਾਲ ਇੱਕ ਹੀ ਦਿਨ ‘ਚ ਹੋਈਆਂ 2 ਹੋਰ ਮੌਤਾਂ, ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 72