ਚੰਡੀਗੜ੍ਹ: ਪੰਜਾਬ (Punjab) ਵਿਚ ਪਰਾਲੀ ਸਾੜਨ ਦੇ ਮਾਮਲੇ (Straw Burning Cases) ‘ਚ ਪਿਛਲੇ 3 ਸਾਲਾ ਦਾ ਰਿਕਾਰਡ ਟੁੱਟ ਗਿਆ ਹੈ। ਸੂਬੇ ਦੇ ਵਿਗੜ ਰਹੇ ਵਾਤਾਵਰਣ (Environment) ਪਿੱਛੇ ਇਹ ਵੀ ਇੱਕ ਵੱਡਾ ਕਾਰਨ ਹੈ। ਇਹ ਦਾਅਵਾ ਲੁਧਿਆਣਾ ਦੇ ਰਿਮੋਟ ਸੈਂਸਿੰਗ ਸੈਂਟਰ (Remote Sensing Center) ਨੇ ਪਰਾਲੀ ਸਾੜਨ ਦੇ ਮਾਮਲੇ ‘ਚ ਕੀਤਾ ਹੈ। ਜੇ ਅੰਕੜਿਆਂ ‘ਤੇ ਨਜ਼ਰ ਮਾਰਿਏ ਤਾਂ ਪਿਛਲੇ 3 ਸਾਲਾ ਦਾ ਰਿਕਾਰਡ ਵੀ ਟੁੱਟ ਗਿਆ ਹੈ। ਜਿੱਥੇ ਸਾਲ 2018 ਵਿਚ 10,832 ਘਟਨਾਵਾਂ ਵਾਪਰੀਆਂ, ਉਧਰ ਸਾਲ 2019 ਵਿਚ 8921 ਘਟਨਾਵਾਂ ਵਾਪਰੀਆਂ ਸੀ। ਇਸ ਸਾਲ ਨਾੜ ਮਾੜਣ ਨਾਲ ਹੋਣ ਵਾਲੀਆਂ ਘਟਨਾਵਾਂ 11014 ਤਕ ਪਹੁੰਚ ਗਿਆ।
ਮਾਹਰ ਕਹਿੰਦੇ ਹਨ ਕਿ ਇਸ ਸਾਲ ਸਰਕਾਰ ਅਤੇ ਪ੍ਰਸ਼ਾਸਨ ਕੋਰੋਨਾ ਨੂੰ ਰੋਕਣ ਦੀ ਲੜਾਈ ਵਿਚ ਰੁੱਝੇ ਹੋਏ ਹਨ। ਇਸ ਦਾ ਫਾਇਦਾ ਉਠਾ ਕੇ ਕੁਝ ਕਿਸਾਨ ਅਜਿਹਾ ਕਰ ਰਹੇ ਹਨ। ਨਤੀਜੇ ਵਜੋਂ 27 ਅਪਰੈਲ ਤੋਂ 22 ਮਈ ਤੱਕ 11014 ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ‘ਚ ਬਠਿੰਡਾ ਵਿੱਚ ਸਭ ਤੋਂ ਵੱਧ 1051 ਘਟਨਾਵਾਂ ਵਾਪਰੀਆਂ। ਇਸ ਦੇ ਨਾਲ ਹੀ ਹੁਣ ਤੱਕ ਕਿਸਾਨਾਂ ਖਿਲਾਫ 273 ਕੇਸ ਦਰਜ ਕੀਤੇ ਗਏ ਹਨ। ਇਸ ‘ਚ ਸੰਗਰੂਰ ਵਿੱਚ 98, ਮਾਨਸਾ ਵਿੱਚ 89, ਗੁਰਦਾਸਪੁਰ ਵਿੱਚ 75, ਕਪੂਰਥਲਾ ਵਿੱਚ 6, ਫਿਰਜਪੁਰ ਵਿੱਚ 2, 1-1 ਕੇਸ ਹਸ਼ਿਆਰਪੁਰ, ਲੁਧਿਆਣਾ, ਤਰਨਤਾਰਨ ਵਿੱਚ ਦਰਜ ਕੀਤੇ ਗਏ।
ਪਰਾਲੀ ਸਾੜਨ ਵਾਲਿਆਂ ਦੀ ਗਿਰਦਾਵਰੀ ਵਿਚ ਲਾਲ ਐਂਟਰੀ:
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੈਂਬਰ ਕਰੁਨੇਸ਼ ਗਰਗ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਨਿਰੰਤਰ ਕਾਰਵਾਈ ਕੀਤੀ ਜਾ ਰਹੀ ਹੈ। ਅਜਿਹੇ ਕਿਸਾਨਾਂ ਦੇ ਪ੍ਰਸ਼ਾਸਨ ਨੇ ਗਿਰਦਾਵਰੀ ਵਿੱਚ ਲਾਲ ਐਂਟਰੀ ਕੀਤੀ। ਰਾਜ ਵਿੱਚ 429 ਕਿਸਾਨ ਗਿਰਦਾਵਰੀ ਵਿੱਚ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੰਜਾਬ ਵਿੱਚ ਪਰਾਲੀ ਸਾੜਨ ਦਾ 3 ਸਾਲਾ ਟੁੱਟਿਆ ਰਿਕਾਰਡ, ਵਾਪਰ ਚੁੱਕੀਆਂ ਨੇ 10,000 ਤੋਂ ਵਧ ਘਟਨਾਵਾਂ
ਏਬੀਪੀ ਸਾਂਝਾ
Updated at:
23 May 2020 12:12 PM (IST)
ਪੰਜਾਬ ਵਿਚ ਪਰਾਲੀ ਸਾੜਨ ਦੇ ਮਾਮਲੇ ‘ਚ ਪਿਛਲੇ 3 ਸਾਲਾ ਦਾ ਰਿਕਾਰਡ ਟੁੱਟ ਗਿਆ ਹੈ। ਸੂਬੇ ਦੇ ਵਿਗੜ ਰਹੇ ਵਾਤਾਵਰਣ ਪਿੱਛੇ ਇਹ ਵੀ ਇੱਕ ਵੱਡਾ ਕਾਰਨ ਹੈ।
- - - - - - - - - Advertisement - - - - - - - - -