ਗੁਆਢੀ ਮੁਲਕ ਤੋਂ ਟਿੱਡੀ ਦਲ ਦਾ ਹਮਲਾ, ਕਿਸਾਨਾਂ ਦੀ ਫਸਲ ਖ਼ਰਾਬ
ਗੁਆਢੀ ਮੁਲਕ ਤੋਂ ਟਿੱਡੀ ਦਲ ਦਾ ਹਮਲਾ, ਕਿਸਾਨਾਂ ਦੀ ਫਸਲ ਖ਼ਰਾਬ
Download ABP Live App and Watch All Latest Videos
View In Appਉਨ੍ਹਾਂ ਕਿਸਾਨਾਂ ਨੂੰ ਕਈ ਸਲਾਹਾਂ ਦਿੰਦੇ ਹੋਏ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਵੀ ਕਿਹਾ।
ਉਧਰ ਦੂਜੇ ਪਾਸੇ ਖੇਤੀਬਾੜੀ ਵਿਭਾਗ ਨੂੰ ਵੀ ਟਿੱਡੀ ਦਲ ਦੇ ਹਮਲੇ ਦਾ ਪਤਾ ਲੱਗਦੇ ਉਨ੍ਹਾਂ ਪ੍ਰਭਾਵਿਤ ਖੇਤਾ ਦਾ ਦੌਰਾ ਕੀਤਾ। ਅਧਿਕਾਰੀਆਂ ਨੇ ਮੰਨਿਆਂ ਕਿ ਟਿੱਡੀ ਦਲ ਦਾ ਹਮਲਾ ਹੈ ਪਰ ਘਬਰਾਉਣ ਦੀ ਜ਼ਰੂਰਤ ਨਹੀਂ।
ਕਿਸਾਨਾਂ ਨੇ ਦੱਸਿਆਂ ਕਿ ਟਿੱਡੀ ਦਲ ਫਸਲਾਂ ਦਾ ਨੁਕਸਾਨ ਕਰ ਰਿਹਾ ਹੈ ਸਰੋਂ ਦੀ ਫਸਲ ਦਾ ਜ਼ਿਆਦਾ ਨੁਕਸਾਨ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਸਰਕਾਰ ਤੋਂ ਇਨ੍ਹਾਂ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ।
ਟਿੱਡੀ ਦਲ ਦੇ ਹਮਲੇ ਤੋਂ ਸੂਬਾ ਕਿਸਾਨਾਂ ਨੂੰ ਆਪਣੀ ਫਸਲ ਦੀ ਲਈ ਉਨ੍ਹਾਂ ਦੀ ਫਿਕਰ ਨੂੰ ਹੋਰ ਵਧਾ ਦਿੱਤਾ ਹੈ। ਜ਼ਿਲ੍ਹੇ ਦੇ ਕਿਸਾਨਾਂ ਦਾ ਮੰਨਣਾ ਹੈ ਕਿ ਉਹ ਤਾਂ ਪਹਿਲਾਂ ਹੀ ਮੰਦੀ ਦੀ ਮਾਰ ਝਲ ਰਹੇ ਹਨ ਤੇ ਉਤੋਂ ਕੁਦਰਤ ਉਨ੍ਹਾਂ ਦੀ ਦੁਸ਼ਮਣ ਬਣੀ ਹੈ।
ਪੰਜਾਬ ਦੇ ਮੁਕਤਸਰ ਜ਼ਿਲ੍ਹੇ ਤੋਂ ਬਾਅਦ ਹਰਿਆਣਾ ਸਰਹੱਦ ਨਾਲ ਲੱਗਦੇ ਬਠਿੰਡਾ ਦੇ ਕਈ ਪਿੰਡਾ 'ਚ ਟਿੱਡੀ ਦਲ ਦਾ ਹਮਲਾ ਹੋਇਆ ਜਿਸ ਨੇ ਕਿਸਾਨਾਂ ਦੀਆਂ ਫਸਲਾਂ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ।
ਰਾਜਸਥਾਨ 'ਚ ਟਿੱਡੀ ਦਲ ਦੇ ਹਮਲੇ ਨੇ ਕਿਸਾਨਾਂ ਦੀਆਂ ਫਸਲਾਂ ਖ਼ਰਾਬ ਕਰ ਦਿੱਤੀਆਂ ਹਨ ਤਾਂ ਹੁਣ ਪੰਜਾਬ 'ਚ ਵੀ ਟਿੱਡੀ ਦਲ ਨੇ ਕਿਸਾਨਾਂ ਦੀਆਂ ਫਸਲਾਂ 'ਤੇ ਹਮਲਾ ਕੀਤਾ ਹੈ।
- - - - - - - - - Advertisement - - - - - - - - -