ਇਨ੍ਹਾਂ ਸਮਾਰਟਫੋਨਾਂ ਨੇ 2019 'ਚ ਭਾਰਤੀ ਬਾਜ਼ਾਰ 'ਚ ਕੀਤਾ ਰਾਜ
ਉੱਥੇ ਹੀ ਸਾਲ 2019 'ਚ ਭਾਰਤ 'ਚ ਐਪਲ ਦੇ ਨਵੇਂ ਆਈਫੋਨ 11 ਸੀਰੀਜ਼ ਦਾ ਸਭ ਤੋਂ ਤੇਜ਼ ਰੋਲਆਊਟ ਦੇਖਿਆ ਗਿਆ। ਜਿਸ 'ਚ ਕਾਊਂਟਰ ਪਾਰਟ ਮੁਤਾਬਕ ਅਗ੍ਰੈਸਿਵ ਪ੍ਰਾਈਸ ਤੇ ਚੰਗੀ ਰਣਨੀਤੀ ਤਹਿਤ ਜੰਮ ਕੇ ਕਮਾਈ ਕੀਤੀ।
ਸਮਾਰਟਫੋਨ ਕੰਪਨੀ ਓਪੋ ਭਾਰਤੀ ਬਜ਼ਾਰ 'ਚ 5ਵੇਂ ਸਥਾਨ 'ਤੇ ਹੈ। ਚੀਨ ਦੇ ਬੀਬੀਕੇ ਗਰੁੱਪ ਦੀ ਤੀਸਰੀ ਕੰਪਨੀ ਦਾ ਭਾਰਤੀ ਬਾਜ਼ਾਰ 'ਚ 9 ਫੀਸਦੀ ਮਾਰਕਿਟ ਸ਼ੇਅਰ ਹੈ। ਕੰਪਨੀ ਨੇ ਸਾਲ 2019 'ਚ 29 ਫੀਸਦ ਦਾ ਵਾਧਾ ਕੀਤਾ।
ਨੰਬਰ ਚਾਰ 'ਤੇ ਹੈ ਰੀਅਲ ਮੀ। ਇਹ ਸਾਲ 2019 'ਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸਮਾਰਟਫੋਨ ਬ੍ਰੈਂਡ ਹੈ। 2018 'ਚ ਕੰਪਨੀ ਦੀ ਬਜ਼ਾਰ 'ਚ ਹਿੱਸੇਦਾਰੀ 3 ਫੀਸਦ ਸੀ ਜੋ 2019 'ਚ ਵਧ ਕੇ 10 ਫੀਸਦ ਹੋ ਗਈ।
ਭਾਰਤੀ ਬਾਜ਼ਾਰ 'ਚ ਵੀਵੋ 16 ਫੀਸਦੀ ਮਾਰਕਿਟ ਸ਼ੇਅਰ ਨਾਲ ਤੀਸਰੇ ਸਥਾਨ 'ਤੇ ਹੈ। ਸਾਲ 2019 'ਚ ਵੀਵੋ ਦੀ ਬਾਜ਼ਾਰ 'ਚ ਹਿੱਸੇਦਾਰੀ 76 ਫੀਸਦ ਤੱਕ ਵਧੀ ਹੈ। ਦਿਲਚਸਪ ਗੱਲ ਇਹ ਹੈ ਕਿ ਕੰਪਨੀ Q4-2019 ਦੇ ਅੰਕੜਿਆਂ ਮੁਤਾਬਕ ਭਾਰਤੀ ਸਮਾਰਟਫੋਨ ਬਜ਼ਾਰ 'ਚ ਨੰਬਰ 2 'ਤੇ ਹੈ।
ਸੈਮਸੰਗ ਨੇ 21 ਫੀਸਦ ਮਾਰਕਿਟ ਸ਼ੇਅਰ ਨਾਲ ਭਾਰਤੀ ਬਾਜ਼ਾਰ 'ਚ ਆਪਣਾ ਦੂਸਰਾ ਥਾਂ ਬਰਕਰਾਰ ਰੱਖਿਆ ਹੈ। ਹਾਲਾਂਕਿ ਕੰਪਨੀ ਨੂੰ 2019 'ਚ 5 ਫੀਸਦ ਮਾਰਕਿਟ ਸ਼ੇਅਰ ਦਾ ਨੁਕਸਾਨ ਹੋਇਆ, ਪਰ ਆਮਦਨ ਮਾਮਲੇ 'ਚ ਸੈਮਸੰਗ ਸਭ ਤੋਂ ਵੱਡਾ ਸਮਾਰਟਫੋਨ ਬ੍ਰੈਂਡ ਬਣਿਆ ਹੋਇਆ ਹੈ।
Xiaomi ਨੇ 28 ਫੀਸਦੀ ਮਾਰਕਿਟ ਸ਼ੇਅਰ ਨਾਲ ਇੰਡੀਅਨ ਸਮਾਰਟਫੋਨ ਮਾਰਕਿਟ ਨੂੰ ਲੀਡ ਕੀਤਾ ਹੈ। ਕੰਪਨੀ ਨੇ ਸਾਲ-ਦਰ-ਸਾਲ 5 ਫੀਸਦ ਦਾ ਵਾਧਾ ਕੀਤਾ ਹੈ। ਸਾਲ 2019 'ਚ ਕਮਾਈ ਦੇ ਮਾਮਲੇ 'ਚ ਸ਼ਿਓਮੀ ਨੇ ਆਪਣੇ ਘਰੇਲੂ ਬਾਜ਼ਾਰ ਚੀਨ ਨੂੰ ਪਿੱਛੇ ਛੱਡ ਦਿੱਤਾ ਹੈ।