ਸਾਲ 2019 ‘ਚ ਇਨ੍ਹਾਂ ਫੋਨਾਂ ਨੇ ਮਚਾਈ ਧੂਮ, ਜਾਣੋ ਕਿਹੜੇ ਫੋਨ ਸਭ ਤੋਂ ਵੱਧ ਵਿਕੇ
ਹੁਵਾਈ ਪੀ30 ਇਸ ਸਾਲ ਮਾਰਚ ‘ਚ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਪੀ30 ਪ੍ਰੋ ਅਤੇ ਪੀ30 ਲਾਈਟ ਵੀ ਲਾਂਚ ਕੀਤਾੇ ਗਏ ਸੀ।
Download ABP Live App and Watch All Latest Videos
View In App4999 ਦੀ ਕੀਮਤ ਵਾਲਾ ਸ਼ਿਓਮੀ 7ਏ ਇਸ ਲਿਸਟ ‘ਚ ਕੰਪਨੀ ਦਾ ਇਕਲੌਤਾ ਫੋਨ ਹੈ। ਇਹ ਫੋਨ ਇੱਕ ਐਂਟਰੀ ਲੇਵਲ ਫੋਨ ਹੈ।
11490 ਰੁਪਏ ਵਾਲੇ ਸੈਮਸੰਗ ਗਲੈਕਸੀ ਏ-20 ਇਸ ਲਿਸਟ ‘ਚ ਸੈਮਸੰਗ ਦਾ ਤੀਜਾ ਫੋਨ ਹੈ। ਇਹ ਫੋਨ ਬਜਟ ਸੀਰੀਜ ਦਾ ਫੋਨ ਹੈ।
11990 ਦੀ ਕੀਮਤ ਵਾਲਾ ਅੋਪੋ ਏ 5 ਇਸ ਲੀਸਟ ‘ਚ ਅੋਪੋ ਦਾ ਦੂਜਾ ਫੋਨ ਹੈ। ਇਹ ਵੀ ਇੱਕ ਐਂਟਰੀ ਲੇਵਲ ਫੋਨ ਸੀ ਜਿਸ ਨੂੰ ਚਾਈਨਾ ਦੀ ਅੋਪੋ ਕੰਪਨੀ ਨੇ ਬਣਾਇਆ ਸੀ। ਇਸ ‘ਚ 4 ਕੈਮਰਾ ਸੈਟਅੱਪ ਕੈਮਰਾ ਦਿੱਤਾ ਗਿਆ।
ਆਈਫੋਨ 11 ਨੂੰ 2019 ‘ਚ 64500 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਜੋ ਸਭ ਤੋਂ ਤੇਜ਼ੀ ਨਾਲ ਵਿੱਕਣ ਵਾਲਾ ਫੋਨ ਬਣਿਆ। ਸੈਲ ਦੇ ਮਾਮਲੇ ‘ਚ ਇਹ ਦੁਨੀਆ ‘ਚ ਪੰਜਵੇਂ ਨੰਬਰ ‘ਤੇ ਰਿਹਾ।
ਅੋਪੋ ਏ 9 ਦੀ ਕੀਮਤ 11990 ਰੁਪਏ ਰੱਖੀ ਗਈ ਜਿਸ ਨੇ ਕਾਫੀ ਧੁਮ ਮਚਾਈ। ਇਹ ਇੱਕ ਮਿਡ ਰੇਂਜ ਵਾਲਾ ਸਮਾਰਟਫੋਨ ਹੈ ਜੋ ਦੋ ਕੈਮਰਿਆਂ ਦੇ ਸੈਟਅੱਪ ਨਾਲ ਲਾਂਚ ਕੀਤਾ। ਇਸ ‘ਚ 4 ਜੀਬੀ ਰੈਮ ਅਤੇ 6.5 ਇੰਚ ਡਿਸਪਲੇ ਦਿੱਤੀ ਗਈ।
ਹੁਣ ਗੱਲ ਕਰਦੇ ਹਾਂ 17990 ਰੁਪਏ ਵਾਲੇ ਸੈਮਸੰਗ ਗੈਲੇਕਸੀ ਏ-50 ਦੀ ਜਿਸ ‘ਚ ਤਿੰਨ ਕੈਮਰਿਆਂ ਦਾ ਸੈਟਅੱਪ ਦਿੱਤਾ ਗਿਆ ਸੀ। ਇਹ ਫੋਨ ਦੁਨੀਆ ‘ਚ ਤੀਜਾ ਸਭ ਤੋਂ ਜ਼ਿਆਦਾ ਵਿੱਕਣ ਵਾਲਾ ਫੋਨ ਬਣਿਆ।
7990 ਰੁਪਏ ਵਾਲਾ ਸੈਮਸੰਗ ਏ-10 ਫਰਵਰੀ 2019 ‘ਚ ਲਾਂਚ ਹੋਇਆ ਸੀ। ਇਸ ਫੋਨ ‘ਚ Exynos 7884 ਪ੍ਰਪਸੈਸਰ ਅਤੇ ਦੋ ਜੀਬੀ ਰੈਮ ਦਿੱਤੀ ਗਈ ਸੀ।
2019 ‘ਚ ਆਈਫੋਨ ਅੇਕਸ-ਆਰ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਕਵਾਟਰ-3 ‘ਚ ਇਹ ਫੋਨ ਦੁਨੀਆ ਦਾ ਸਭ ਤੋਂ ਜ਼ਿਆਦਾ ਵਿੱਕਣ ਵਾਲਾ ਫੋਨ ਬਣ ਗਿਆ। ਬੇਸ਼ੱਕ ਇਹ ਫੋਨ 2018 ‘ਚ ਲਾਂਚ ਹੋਇਆ ਅਤੇ ਸ਼ੁਰੂਆਤ ‘ਚ ਘੱਟ ਵਿੱਕੀਆ ਪਰ ਬਾਅਦ ‘ਚ ਇਸ ਨੇ ਦੁਨੀਆ ਦੀ ਮਾਰਕਿਟ ‘ਚ ਆਪਣੇ ਪੈਰ ਜਮਾਏ।
ਜੇਕਰ ਤੁਹਾਨੂੰ ਸਵਾਲ ਕੀਤਾ ਜਾਵੇ ਕੀ ਸਭ ਤੋਂ ਵਧੀਆ ਸਮਾਰਟਫੋਨ ਕਿਹੜਾ ਹੈ? ਤਾਂ ਤੁਸੀਂ ਸ਼ਾਹਿਦ ਉਸੇ ਬ੍ਰਾਂਡ ਨੂੰ ਵਧੀਆ ਕਹੋਗੇ ਜਿਸ ਦਾ ਫੋਨ ਤੁਹਾਡੇ ਹੱਥ ਹੈ। ਪਰ ਸਭ ਤੋਂ ਜ਼ਿਆਦਾ ਵਿੱਕਣ ਵਾਲਾ ਸਮਾਰਟਫੋਨ ਕਿਹੜਾ ਹੈ ਇਸ ਬਾਰੇ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।
- - - - - - - - - Advertisement - - - - - - - - -