ਕੋਰੋਨਾਵਾਇਰਸ ਦਾ ਹਾਲੀਵੁੱਡ ਅਦਾਕਾਰਾਂ 'ਤੇ ਵੀ ਕਹਿਰ
ਏਬੀਪੀ ਸਾਂਝਾ | 12 Mar 2020 11:25 AM (IST)
ਕੋਰੋਨਾਵਾਇਰਸ ਦੀ ਖਤਰਨਾਕ ਬਿਮਾਰੀ ਤੋਂ ਸਿਲੇਬ੍ਰਿਟੀਜ਼ ਵੀ ਆਪਣੇ ਆਪ ਨੂੰ ਬਚਾ ਨਹੀਂ ਸਕੇ। ਹਾਲੀਵੁੱਡ ਅਦਾਕਾਰ ਟੌਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਟਸਨ ਨੇ ਹਾਲ ਹੀ 'ਚ ਅਨਾਉਂਸ ਕੀਤਾ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਨਵੀਂ ਦਿੱਲ਼ੀ: ਕੋਰੋਨਾਵਾਇਰਸ ਦੀ ਖਤਰਨਾਕ ਬਿਮਾਰੀ ਤੋਂ ਸਿਲੇਬ੍ਰਿਟੀਜ਼ ਵੀ ਆਪਣੇ ਆਪ ਨੂੰ ਬਚਾ ਨਹੀਂ ਸਕੇ। ਹਾਲੀਵੁੱਡ ਅਦਾਕਾਰ ਟੌਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਵਿਲਟਸਨ ਨੇ ਹਾਲ ਹੀ 'ਚ ਅਨਾਉਂਸ ਕੀਤਾ ਹੈ ਕਿ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਟੌਮ ਨੇ ਟਵੀਟ ਕਰ ਕਿਹਾ,"ਮੈਂ ਤੇ ਰੀਟਾ ਆਸਟ੍ਰੇਲੀਆ 'ਚ ਹਾਂ। ਅਸੀਂ ਥੋੜ੍ਹੀ ਥਕਾਨ ਮਹਿਸੂਸ ਕੀਤੀ। ਥੋੜ੍ਹੀ ਠੰਢ ਵੀ ਲੱਗੀ ਤੇ ਬੁਖਾਰ ਵੀ ਸੀ। ਸਭ ਕੁਝ ਸਹੀ ਕਰਨ ਲਈ ਅਸੀਂ ਟੈਸਟ ਕਰਵਾਇਆ ਜਿਵੇਂ ਇਸ ਦੁਨੀਆ 'ਚ ਹੋ ਰਿਹਾ ਹੈ। ਅਸੀਂ ਕੋਰੋਨਾਵਾਇਰਸ ਲਈ ਆਪਣਾ ਟੈਸਟ ਕਰਵਾਇਆ ਤੇ ਅਸੀਂ ਉਸ 'ਚ ਪਾਜ਼ੇਟਿਵ ਪਾਏ ਗਏ।" ਸੂਤਰਾਂ ਮੁਤਾਬਕ ਫਿਲਮ ਨਾਲ ਜੁੜੇ ਲੋਕਾਂ 'ਚ ਸਿਰਫ ਟੌਮ ਤੇ ਵਿਲਸਨ ਹੀ ਹਨ ਜਿਨ੍ਹਾਂ ਨੂੰ ਇਹ ਬਿਮਾਰੀ ਹੋਈ ਹੈ। ਅਜੇ ਫਿਲਮ ਪ੍ਰੀ-ਪ੍ਰੋਡਕਸ਼ਨ ਲੇਵਲ 'ਚ ਹੈ। ਸ਼ੂਟਿੰਗ ਦੀ ਤਿਆਰੀ ਅਜੇ ਚੱਲ ਰਹੀ ਹੈ। ਫਿਲਮ ਦੇ ਡਾਇਰੈਕਟਰ ਤੇ ਕਰੂ ਮੈਂਬਰਸ ਦਾ ਅਜੇ ਇਸ ਵਾਇਰਸ ਦਾ ਪਰੀਖਣ ਹੋਣਾ ਬਾਕੀ ਹੈ। ਇਹ ਵੀ ਪੜ੍ਹੋ: