ABP Sanjha Top 10, 20 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 20 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
khanna Fake DSP Cases : ਖੰਨਾ ਫ਼ਰਜ਼ੀ DSP ਮਾਮਲੇ ਦੇ ਤਾਰ ਨਸ਼ਾ ਤਸਕਰ ਗੁਰਦੀਪ ਰਾਣੋ ਨਾਲ ਜੁੜੇ , ਫਿਰੋਜ਼ਪੁਰ ਜੇਲ੍ਹ 'ਚ ਬੰਦ ਰਾਣੋ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
khanna Fake DSP Cases : ਖੰਨਾ ਵਿਖੇ ਫ਼ਰਜ਼ੀ ਡੀਐਸਪੀ ਮਾਮਲੇ ਦੇ ਤਾਰ ਹੁਣ ਬਹੁ- ਕਰੋੜੀ ਡਰੱਗ ਰੈਕੇਟ ਚਲਾਉਣ ਵਾਲੇ ਗੁਰਦੀਪ ਸਿੰਘ ਰਾਣੋ ਦੇ ਨਾਲ ਜੁੜ ਗਏ ਹਨ। ਨਕਲੀ ਡੀਐਸਪੀ ਦੀਪ ਪ੍ਰੀਤ ਸਿੰਘ ਨੇ ਜਾਂਚ ਦੌਰਾਨ ਗੁਰਦੀਪ ਸਿੰਘ ਰਾਣੋ ਦਾ ਨਾਮ ਉਗਲਿਆ। Read More
Himachal Pradesh Election: 'ਆਪ' ਨੇ ਹਿਮਾਚਲ ਪ੍ਰਦੇਸ਼ 'ਚ 10 ਹੋਰ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 10 ਉਮੀਦਵਾਰਾਂ ਦੀ ਤੀਜੀ ਅਤੇ ਅੰਤਿਮ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਦੇ ਨਾਲ ਹੀ 'ਆਪ' ਨੇ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ 68 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। Read More
UK PM Resigns: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਦਿੱਤਾ ਅਸਤੀਫ਼ਾ
ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਅਸਤੀਫ਼ਾ ਦੇ ਦਿੱਤਾ ਹੈ। ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਉਹ ਇਸ ਅਹੁਦੇ 'ਤੇ ਬਣੇ ਰਹਿਣਗੇ। Read More
Sunny Leone Video: ਸੰਨੀ ਲਿਓਨੀ ‘ਤੇ ਚਲਿਆ 'ਬਿੱਗ ਬੌਸ' ਮੁਕਾਬਲੇਬਾਜ਼ ਅਬਦੂ ਰੋਜ਼ਿਕ ਦਾ ਜਾਦੂ, ਮਜ਼ਾਕੀਆ ਢੰਗ ਨਾਲ ਕੀਤੀ ਨਕਲ
Sunny Leone On Abdu Rozik: ਬੀ-ਟਾਊਨ ਦੀਆਂ ਖੂਬਸੂਰਤ ਅਭਿਨੇਤਰੀਆਂ ਵਿੱਚੋਂ ਸਨੀ ਲਿਓਨੀ (Sunny Leone) ਆਪਣੇ ਕੂਲ ਅੰਦਾਜ਼ ਲਈ ਜਾਣੀ ਜਾਂਦੀ ਹੈ। ਇਸ ਦੌਰਾਨ ਸੰਨੀ ਲਿਓਨ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸੰਨੀ ਬਿੱਗ ਬੌਸ 16 ਦੇ ਪ੍ਰਤੀਯੋਗੀ (Bigg Boss 16) ਅਤੇ ਤਜ਼ਾਕਿਸਤਾਨ ਦੇ ਗਾਇਕ ਅਬਦੁ ਰੋਜ਼ਿਕ (Abdu Rozik) ਦੀ ਨਕਲ ਕਰਦੇ ਨਜ਼ਰ ਆ ਰਹੀ ਹੈ। ਸੰਨੀ ਲਿਓਨੀ ਜਿਸ ਤਰ੍ਹਾਂ ਨਾਲ ਅਬਦੁ ਰੋਜ਼ਿਕ ਦੀ ਨਕਲ ਕਰ ਰਹੀ ਹੈ, ਉਸ ਨੂੰ ਦੇਖ ਕੇ ਤੁਹਾਨੂੰ ਵੀ ਹਾਸਾ ਆ ਜਾਵੇਗਾ। Read More
Kangana Ranaut: ਔਰਤਾਂ ਨੂੰ ਕੀ ਪਾਉਣਾ ਚਾਹੀਦਾ ਇਹ ਦੱਸਣਾ ਤੁਹਾਡਾ ਕੰਮ ਨਹੀਂ...
Kangana Ranaut On Trolls: ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਕੰਗਨਾ ਰਣੌਤ ਨੇ ਟ੍ਰੋਲਸ 'ਤੇ ਨਿਸ਼ਾਨਾ ਸਾਧਿਆ ਹੈ। ਡਰੈਸਿੰਗ ਸੈਂਸ ਨੂੰ ਲੈ ਕੇ ਟ੍ਰੋਲ ਕੀਤੇ ਜਾਣ 'ਤੇ ਕੰਗਨਾ ਨੇ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਹੈ। Read More
PKL 9: ਗੁਜਰਾਤ ਅਤੇ ਬੈਂਗਲੁਰੂ ਦੀ ਜਿੱਤ ਤੋਂ ਬਾਅਦ ਅੰਕ ਸੂਚੀ ਦੀ ਸਥਿਤੀ, ਜਾਣੋ ਕੌਣ ਹੈ ਰੇਡ ਅਤੇ ਡਿਫੈਂਸ 'ਚ ਅੱਗੇ
PKL 9 Points Table: ਸੀਜ਼ਨ ਦੇ 29 ਮੈਚ ਹੋਏ ਹਨ ਅਤੇ ਅੰਕ ਸੂਚੀ ਵਿੱਚ ਲਗਾਤਾਰ ਬਦਲਾਅ ਹੋ ਰਿਹਾ ਹੈ, ਆਓ ਜਾਣਦੇ ਹਾਂ ਕਿਹੜੀ ਟੀਮ ਹੈ ਸਭ ਤੋਂ ਅੱਗੇ Read More
Asia Cup 2023: ਏਸ਼ੀਆ ਕੱਪ 2023 ਲਈ ਪਾਕਿਸਤਾਨ ਨਹੀਂ ਜਾਵੇਗੀ ਟੀਮ ਇੰਡੀਆ
ਏਸ਼ੀਆ ਕੱਪ ਸਾਲ 2023 'ਚ ਪਾਕਿਸਤਾਨ 'ਚ ਖੇਡਿਆ ਜਾਣਾ ਹੈ। ਇਸ ਦੇ ਲਈ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਕੀ ਭਾਰਤੀ ਟੀਮ ਪਾਕਿਸਤਾਨ ਜਾਵੇਗੀ ਜਾਂ ਨਹੀਂ। Read More
Weight Loss Diet : ਦੀਵਾਲੀ 'ਤੇ ਜੀਅ ਭਰ ਖਾਓ ਮਠਿਆਈ, ਫਿਰ ਵੀ ਨਹੀਂ ਵਧੇਗਾ ਭਾਰ, ਸਿਰਫ਼ ਇਹ ਇਕ ਕੰਮ ਕਰਨਾ ਨਾ ਭੁੱਲੋ
ਹਾਲਾਂਕਿ, ਮਠਿਆਈਆਂ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ। ਅਜਿਹੇ 'ਚ ਜੇਕਰ ਤੁਸੀਂ ਡਾਈਟ 'ਤੇ ਹੋ ਜਾਂ ਭਾਰ ਘੱਟ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਥੋੜ੍ਹਾ ਸੋਚ-ਸਮਝ ਕੇ ਹੀ ਖਾਓ। ਮਠਿਆਈਆਂ ਦੇਖਣਾ ਤਾਂ ਬਹੁਤ ਹੀ ਲੁਭਾਉਣ ਵਾਲਾ ਹੁੰਦਾ ਹੈ Read More
Rupee VS Dollar: ਰੁਪਏ 'ਚ ਰਿਕਾਰਡ ਗਿਰਾਵਟ ਡਾਲਰ ਦੇ ਮੁਕਾਬਲੇ ਰੁਪਿਆ 83 ਤੋਂ ਹੇਠਾਂ ਖਿਸਕਿਆ, ਜਾਣੋ Details
Dollar vs Rupee: ਰੁਪਏ ਦੀਆਂ ਡਿੱਗਦੀਆਂ ਕੀਮਤਾਂ 'ਤੇ ਕਾਬੂ (Rupee at Record Low) ਪਾਉਣ ਲਈ ਸਰਕਾਰ ਲਗਾਤਾਰ ਵੱਡੇ ਕਦਮ ਚੁੱਕ ਰਹੀ ਹੈ ਪਰ ਅਜੇ ਤੱਕ ਇਸ 'ਚ ਕੋਈ ਸਫਲਤਾ ਨਹੀਂ ਮਿਲੀ ਹੈ। Read More
ABP Sanjha Top 10, 20 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Updated at:
20 Oct 2022 09:09 PM (IST)
Check Top 10 ABP Sanjha Evening Headlines, 20 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 20 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
NEXT
PREV
Published at:
20 Oct 2022 09:09 PM (IST)
- - - - - - - - - Advertisement - - - - - - - - -