UK PM Liz Truss Resigns: ਬ੍ਰਿਟੇਨ ਦੀ ਪ੍ਰਧਾਨ ਮੰਤਰੀ ਲਿਜ਼ ਟਰਸ ਨੇ ਅਸਤੀਫ਼ਾ ਦੇ ਦਿੱਤਾ ਹੈ। ਅਗਲੇ ਪ੍ਰਧਾਨ ਮੰਤਰੀ ਦੀ ਚੋਣ ਹੋਣ ਤੱਕ ਉਹ ਇਸ ਅਹੁਦੇ 'ਤੇ ਬਣੇ ਰਹਿਣਗੇ। ਟਰਸ ਦੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਕੁਝ ਹਫ਼ਤਿਆਂ ਬਾਅਦ, ਆਰਥਿਕਤਾ ਦੇ ਮਾੜੇ ਪ੍ਰਬੰਧਾਂ ਕਾਰਨ ਪਾਰਟੀ ਵਿੱਚ ਬਗਾਵਤ ਸ਼ੁਰੂ ਹੋ ਗਈ। ਪਿਛਲੇ ਇੱਕ ਹਫ਼ਤੇ ਵਿੱਚ ਦੋ ਮੰਤਰੀਆਂ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਲਿਜ਼ ਟਰਸ ਨੇ ਹਾਲ ਹੀ ਵਿੱਚ ਯੂਕੇ ਦੀ ਸੰਸਦ ਵਿੱਚ ਇੱਕ ਮਿੰਨੀ-ਬਜਟ ਪੇਸ਼ ਕੀਤਾ। ਵਧਦੇ ਟੈਕਸਾਂ ਅਤੇ ਮਹਿੰਗਾਈ ਨੂੰ ਰੋਕਣ ਲਈ ਇਸ ਬਜਟ ਵਿੱਚ ਕਦਮ ਚੁੱਕੇ ਗਏ ਸਨ, ਹਾਲਾਂਕਿ ਸਰਕਾਰ ਵੱਲੋਂ ਇਹ ਫੈਸਲੇ ਤੁਰੰਤ ਵਾਪਸ ਲੈ ਲਏ ਗਏ ਸਨ। ਲੱਕ ਤੋੜਵੀਂ ਮਹਿੰਗਾਈ ਦੇ ਵਿਚਕਾਰ ਬ੍ਰਿਟੇਨ ਦੇ ਲੋਕਾਂ ਨੂੰ ਲਿਜ਼ ਟਰਸ ਤੋਂ ਬਹੁਤ ਉਮੀਦਾਂ ਸਨ। ਇਹੀ ਕਾਰਨ ਸੀ ਕਿ ਲਿਜ਼ ਟਰਸ ਨੇ ਵੀ ਬ੍ਰਿਟਿਸ਼ ਲੋਕਾਂ ਨੂੰ ਲੁਭਾਉਣ ਲਈ ਵਾਅਦੇ ਕੀਤੇ ਸਨ।
ਇਹ ਵੈਸਟਮਿੰਸਟਰ ਵਿੱਚ ਚੱਲ ਰਹੀ ਸਿਆਸੀ ਉਥਲ-ਪੁਥਲ ਦੇ ਦੌਰਾਨ ਆਇਆ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ