ਨਵੀਂ ਦਿੱਲੀ: ਰੂਸ ਨੇ ਯੂਕਰੇਨ ਉੱਪਰ ਤਾਬੜਤੋੜ ਹਮਲੇ ਸ਼ੁਰੂ ਕਰ ਦਿੱਤੇ ਹਨ। ਇਸ ਲਈ ਯੂਕਰੇਨ ਵਿਚਲੇ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ। ਰੂਸ ਤੇ ਯੂਕਰੇਨ ਵਿਚਾਲੇ ਜੰਗ ਮੁੜ ਤੇਜ਼ ਹੋ ਗਈ ਹੈ। ਇਸ ਲਈ ਲੋਕਾਂ ਵਿੱਚ ਸਹਿਮ ਹੈ। 


ਇਸ ਲਈ ਭਾਰਤੀ ਦੂਤਘਰ ਨੇ ਬਿਆਨ ਜਾਰੀ ਕਰਕੇ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਦੂਤਘਰ ਨੇ ਕਿਹਾ, ‘ਵਿਗੜਦੀ ਸੁਰੱਖਿਆ ਸਥਿਤੀ ਤੇ ਹਾਲਾਤ ਖ਼ਰਾਬ ਹੋਣ ਦੇ ਮੱਦੇਨਜ਼ਰ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। 


ਭਾਰਤੀ ਦੂਤਘਰ ਨੇ ਇਸ ਸਮੇਂ ਯੂਕਰੇਨ ਵਿੱਚ ਰਹਿ ਰਹੇ ਵਿਦਿਆਰਥੀਆਂ ਸਮੇਤ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਛੱਡਣ ਦੀ ਸਲਾਹ ਦਿੱਤੀ ਜਾਂਦੀ ਹੈ।’ ਦੱਸ ਦਈਏ ਕਿ ਜਦੋਂ ਰੂਸ ਤੇ ਯੂਕਰੇਨ ਵਿਚਾਲੇ ਜੰਗ ਛਿੜੀ ਸੀ ਤਾਂ ਹਜ਼ਾਰਾਂ ਭਾਰਤੀ ਵਿਦਿਆਰਥੀ ਉੱਥੇ ਫਸ ਗਏ ਸੀ।


ਦੱਸ ਦਈਏ ਕਿ ਰੂਸ ਵੱਲੋਂ ਯੂਕਰੇਨ ਦੇ ਪਾਵਰ ਸਟੇਸ਼ਨਾਂ ’ਤੇ ਕੀਤੇ ਮਿਜ਼ਾਈਲ ਹਮਲਿਆਂ ਕਰਕੇ ਕਈ ਯੂਕਰੇਨੀ ਪਿੰਡ ਤੇ ਕਸਬੇ ਹਨੇਰੇ ਵਿੱਚ ਹਨ। ਬਿਜਲੀ ਬਿਨਾਂ ਸਰਦੀ ਦੇ ਮੌਸਮ ਕਰਕੇ ਲੱਖਾਂ ਲੋਕਾਂ ਲਈ ਵੱਡਾ ਸੰਕਟ ਖੜ੍ਹਾ ਹੋ ਸਕਦਾ ਹੈ। ਯੂਕਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਨੇ ਦੇਸ਼ ਵਾਸੀਆਂ ਨੂੰ ਬਿਜਲੀ ਸਪਲਾਈ ਦੀ ਸੰਜਮ ਨਾਲ ਵਰਤੋਂ ਕੀਤੇ ਜਾਣ ਦੀ ਅਪੀਲ ਕੀਤੀ ਹੈ। ਕਈ ਥਾਈਂ ਪਾਣੀ ਦੀ ਸਪਲਾਈ ਵੀ ਅਸਰਅੰਦਾਜ਼ ਹੋਈ ਹੈ। 


ਉਧਰ ਪਿਛਲੇ ਦੋ ਹਫ਼ਤਿਆਂ ਤੋਂ ਜਾਰੀ ਮਿਜ਼ਾਈਲ ਤੇ ਡਰੋਨ ਹਮਲਿਆਂ ਮਗਰੋਂ ਰੂਸੀ ਫੌਜਾਂ ਇਕ ਵਾਰ ਫਿਰ ਮੈਦਾਨ ਵਿੱਚ ਨਿੱਤਰ ਆਈਆਂ ਹਨ। ਰੂਸ ਨੇ ਖੇਰਸਾਨ, ਜਿਸ ’ਤੇ ਉਸ ਨੇ ਸਭ ਤੋਂ ਪਹਿਲਾਂ ਕਬਜ਼ਾ ਕੀਤਾ ਸੀ, ਵਿਚ ਰਹਿੰਦੇ ਲੋਕਾਂ ਨੂੰ ਉਥੋਂ ਸੁਰੱਖਿਅਤ ਟਿਕਾਣਿਆਂ ’ਤੇ ਜਾਣ ਲਈ ਕਿਹਾ ਹੈ। 


ਰੂਸ ਨੇ ਬੁੱਧਵਾਰ ਨੂੰ ਟੈਕਸਟ ਸੁਨੇਹਿਆਂ ਰਾਹੀਂ ਅਪੀਲ ਕੀਤੀ ਕਿ ਉਹ ਦੱਖਣੀ ਸ਼ਹਿਰ ਨੂੰ ਛੱਡ ਜਾਣ। ਹਾਲਾਂਕਿ ਮਾਸਕੋ ਦੀ ਹਮਾਇਤ ਵਾਲੀ ਅਥਾਰਿਟੀ ਨੇ ਕਿਹਾ ਕਿ ਉਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚੋਂ ਹਿਜਰਤ ਕਰਨ ਦਾ ਫੈਸਲਾ ਲੋਕਾਂ ਦਾ ਆਪਣਾ ਹੋਵੇਗਾ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ:


Punjab Breaking News LIVE: ਸੀਐਮ ਭਗਵੰਤ ਮਾਨ ਦੀ ਕੋਠੀ ਨੂੰ ਕਿਸਾਨ ਪਾਉਣਗੇ ਘੇਰਾ, ਗੋਲ਼ੀ ਲੱਗਣ ਨਾਲ DSP ਗਗਨਦੀਪ ਭੁੱਲਰ ਦੀ ਮੌਤ, ਕੈਨੇਡਾ 'ਚ ਮਿਲੇਗੀ ਲੱਖਾਂ ਲੋਕਾਂ ਨੂੰ ਪੀਆਰ, ਜਹਾਜ਼ ਖਰੀਦਣ 'ਤੇ ਘਿਰੀ ਭਗਵੰਤ ਮਾਨ ਸਰਕਾਰ, ਹੁਣ ਹਰਿਆਣਾ ਕਮੇਟੀ ਕੋਲ ਜਾਏਗਾ ਗੁਰਦੁਆਰਿਆਂ ਦਾ ਪ੍ਰਬੰਧ