ਧਰਮਸ਼ਾਲਾ: ਹਿਮਾਚਲ ਪ੍ਰਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਰਫਬਾਰੀ ਹੋ ਰਹੀ ਹੈ। ਅਜਿਹੇ 'ਚ ਦੂਜੇ ਸੂਬਿਆਂ ਦੇ ਲੋਕ ਇਸ ਮੌਸਮ ਦਾ ਆਨੰਦ ਲੈਣ ਹਿਮਾਚਲ ਪ੍ਰਦੇਸ਼ 'ਚ ਪਹੁੰਚ ਰਹੇ ਹਨ। ਕੁਝ ਇਸੇ ਤਰ੍ਹਾਂ ਦੀ ਹੀ ਬਰਫਬਾਰੀ ਦਾ ਮਜ਼ਾ ਲੈਣ ਲਈ ਸੈਲਾਨੀ ਧਰਮਸ਼ਾਲਾ ਪਹੁੰਚੇ ਹੋਏ ਹਨ ਜਿੱਥੇ ਦੇ ਨੱਡੀ ਦਾ ਤਾਪਮਾਨ ਇਸ ਸਮੇਂ ਜ਼ੀਰੋ ਤੋਂ ਹੇਠਾਂ ਪਹੁੰਚ ਚੁੱਕਿਆ ਹੈ।
ਇੱਥੇ ਬੀਤੇ ਤਿੰਨ ਦਿਨ ਦੀ ਬਾਰਸ਼ ਤੋਂ ਬਾਅਦ ਤਾਜ਼ਾ ਬਰਫਬਾਰੀ ਰਿਕਾਰਡ ਕੀਤੀ ਗਈ। ਧਰਮਕੋਟ, ਨੱਡੀ, ਸਤੋਬਰੀ, ਗਲੂ, ਤ੍ਰਿਯੂੰਡ, ਇੰਦਰਹਾਰ ਤੇ ਕਰੇਰੀ 'ਚ ਖੂਬ ਬਰਫਬਾਰੀ ਹੋਈ। ਇਸ ਦਾ ਰਾਹ ਮੁਸ਼ਕਲ ਹੋਣ ਕਾਰਨ ਬੇਸ਼ੱਕ ਇੱਥੇ ਸੈਲਾਨੀ ਪਹੁੰਚ ਨਹੀਂ ਸਕੇ ਪਰ ਸੈਲਾਨੀਆਂ ਨੇ ਨੱਡੀ 'ਚ ਇਸ ਤਾਜ਼ਾ ਬਰਫਬਾਰੀ ਦਾ ਖੂਬ ਨਜ਼ਾਰਾ ਲਿਆ।
ਸਿਰਫ ਇਹੀ ਨਹੀਂ ਸੈਲਾਨੀਆਂ ਦੇ ਆਏ ਇਸ ਹੜ੍ਹ ਨੂੰ ਵੇਖ ਇੱਥੇ ਦੇ ਹੋਟਲ ਮਾਲਕਾਂ ਨੇ ਆਪਣੇ ਮਹਿਮਾਨਾਂ ਨੂੰ ਖੁਸ਼ ਕਰਨ 'ਚ ਕੋਈ ਕਮੀ ਨਹੀਂ ਛੱਡੀ। ਉਨ੍ਹਾਂ ਨੇ ਇਸ ਮੌਸਮ ਦਾ ਮਜ਼ਾ ਦੁਗਣਾ ਕਰਨ ਲਈ ਇੱਥੇ ਕੈਂਪ ਫਾਇਰ ਦੇ ਨਾਲ ਡੀਜੇ ਨਾਈਟਸ ਦਾ ਪੂਰਾ ਪ੍ਰਬੰਧ ਕੀਤਾ।
ਧਰਮਸ਼ਾਲਾ 'ਚ ਬਰਫ ਦੀ ਚਿੱਟੀ ਚਾਦਰ ਦੇਖਣ ਆਇਆ ਸੈਲਾਨੀਆਂ ਦਾ ਹੜ੍ਹ
ਏਬੀਪੀ ਸਾਂਝਾ
Updated at:
09 Jan 2020 12:56 PM (IST)
ਹਿਮਾਚਲ ਪ੍ਰਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਕਾਫੀ ਬਰਫਬਾਰੀ ਹੋ ਰਹੀ ਹੈ। ਅਜਿਹੇ 'ਚ ਦੂਜੇ ਸੂਬਿਆਂ ਦੇ ਲੋਕ ਇਸ ਮੌਸਮ ਦਾ ਆਨੰਦ ਲੈਣ ਹਿਮਾਚਲ ਪ੍ਰਦੇਸ਼ 'ਚ ਪਹੁੰਚ ਰਹੇ ਹਨ। ਕੁਝ ਇਸੇ ਤਰ੍ਹਾਂ ਦੀ ਹੀ ਬਰਫਬਾਰੀ ਦਾ ਮਜ਼ਾ ਲੈਣ ਲਈ ਸੈਲਾਨੀ ਧਰਮਸ਼ਾਲਾ ਪਹੁੰਚੇ
- - - - - - - - - Advertisement - - - - - - - - -