ਕਾਸਗੰਜ: ਉੱਤਰ ਪ੍ਰਦੇਸ਼ ਦੇ ਕਾਸਗੰਜ ਜ਼ਿਲ੍ਹੇ 'ਚ ਮਾਘੀ ਪੁੰਨਿਆ ਮੌਕੇ 'ਤੇ ਇਕ ਦਰਦਨਾਕ ਹਾਦਸਾ ਵਾਪਰਿਆ। ਗੰਗਾ 'ਚ ਇਸ਼ਨਾਨ ਕਰਨ ਆਏ ਪੰਜ ਲੋਕ ਇੱਥੇ ਡੁੱਬ ਗਏ। ਹਾਲਾਂਕਿ, ਇਸ ਦੌਰਾਨ, ਪੁਲਿਸ ਚੌਕਸ ਨਜ਼ਰ ਆਈ ਅਤੇ ਤਿੰਨ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਅਜੇ ਵੀ ਦੋ ਵਿਅਕਤੀ ਲਾਪਤਾ ਦੱਸੇ ਗਏ ਹਨ।
ਲਾਪਤਾ ਲੋਕਾਂ ਦੀ ਪਛਾਣ ਗੋਵਿੰਦ ਅਤੇ ਅਨੁਜ ਵਜੋਂ ਹੋਈ ਹੈ। ਦੋਵੇਂ ਰਿਸ਼ਤੇ 'ਚ ਮਾਮਾ-ਭਾਣਜਾ ਦੱਸੇ ਜਾ ਰਹੇ ਹਨ। ਦੋਵਾਂ ਦੀ ਭਾਲ ਲਈ ਪੁਲਿਸ 'ਦਾ ਰੈਸਕਿਊ ਕਾਰਜ ਜਾਰੀ ਹੈ। ਮਾਮਲਾ ਥਾਣਾ ਸਿਕੰਦਰਪੁਰ ਖੇਤਰ ਦੇ ਕਾਦਰਗੰਜ ਗੰਗਾ ਘਾਟ ਦਾ ਹੈ।
ਸੀਐਮ ਯੋਗੀ ਨੇ ਕਾਸਗੰਜ 'ਚ ਗੰਗਾ ਇਸ਼ਨਾਨ ਦੌਰਾਨ ਹੋਏ ਹਾਦਸੇ ਸੰਬੰਧੀ ਸੀਨੀਅਰ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ। ਸੀਐਮ ਯੋਗੀ ਨੇ ਪੀੜਤਾਂ ਦੀ ਮਦਦ ਕਰਨ ਅਤੇ ਰਾਹਤ ਕਾਰਜਾਂ 'ਚ ਤੇਜ਼ੀ ਲਿਆਉਣ ਦੀ ਗੱਲ ਕਹੀ ਹੈ।