ਯਮੁਨਾਨਗਰ: ਕੋਰੋਨਾਵਾਇਰਸ ਵਿਸ਼ਵਵਿਆਪੀ ਮਹਾਮਾਰੀ ਕਰਕੇ ਦੇਸ਼ ‘ਚ ਲੌਕਡਾਊਨ ਲਾਗੂ ਹੈ। ਦੱਸ ਦਈਏ ਕਿ ਦੇਸ਼ ‘ਚ ਲੌਕਡਾਊਨ 4.0 ਸ਼ੁਰੂ ਹੋ ਗਿਆ ਹੈ। ਭਾਰਤ ‘ਚ ਹੁਣ ਤਕ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 95 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ। ਇਸ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸਾਈਕਲ ‘ਤੇ ਆਪਣੇ ਸੂਬਿਆਂ ਦੀ ਵਾਪਸੀ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੰਮ ਰੁਕਣ ਤੋਂ ਬਾਅਦ ਉਹ ਸੂਬਿਆਂ ਤੋਂ ਆਪਣੇ ਗ੍ਰਹਿ ਸੂਬੇ ਜਾ ਰਹੇ ਹਨ।
ਇਸ ਦੇ ਨਾਲ ਹੀ ਦੱਸ ਦਈਏ ਕਿ ਲੁਧਿਆਣਾ ਤੋਂ ਸਾਈਕਲ ‘ਤੇ ਸਵਾਰ ਹੋਏ ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਉਥੋਂ ਆਪਣੇ ਘਰ ਜਾਣਾ ਚਾਹੁੰਦਾ ਹੈ, ਹੁਣ ਉਨ੍ਹਾਂ ਨੂੰ ਹਰਿਆਣਾ ਸਰਹੱਦ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਆਪਣੇ ਸਾਧਨਾਂ ਰਾਹੀਂ ਜਾਣ ਦੀ ਪ੍ਰਮਿਸ਼ਨ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੰਮ ਬੰਦ ਹੋ ਗਿਆ ਸੀ ਤੇ ਉਹ ਕਿਰਾਇਆ ਅਦਾ ਕਰਨ ‘ਚ ਅਸਮਰਥ ਸੀ। ਇਸੇ ਲਈ ਉਹ ਰਿਕਸ਼ਾ 'ਤੇ ਉਹ ਆਪਣੇ ਪਰਿਵਾਰ ਨੂੰ ਪੰਜਾਬ ਤੋਂ ਲੈ ਕੇ ਆਪਣੇ ਗ੍ਰਹਿ ਸੂਬੇ ਜਾ ਰਿਹਾ ਹੈ।
ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਸਾਨੂੰ ਸਿਰਫ ਆਪਣੇ ਰਿਕਸ਼ਾ ‘ਤੇ ਉੱਤਰ ਪ੍ਰਦੇਸ਼ ਜਾਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਜਾਂ ਕੁਝ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਪਰੇਸ਼ਾਨੀ ਕਰਕੇ ਅਸੀਂ ਪੰਜਾਬ ਤੋਂ ਇੱਥੇ ਪਹੁੰਚ ਗਏ ਹਾਂ, ਹੁਣ ਹਰਿਆਣਾ ਨੂੰ ਯੂਪੀ ਬਾਰਡਰ ਕਲਾਨੌਰ ਤੋਂ ਵਾਪਸ ਭੇਜਿਆ ਜਾ ਰਿਹਾ ਹੈ। ਉਨ੍ਹਾਂ ਆਪਣੇ ਸਪਰ ਬਾਰੇ ਦੱਸਿਆ ਕਿ ਇਸ ਦੌਰਾਨ ਸਾਨੂੰ ਕੁਝ ਲੋਕ ਬਹੁਤ ਚੰਗੇ ਵੀ ਮਿਲੇ ਜਿਨ੍ਹਾਂ ਸਾਡੀ ਮਦਦ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਜਿੰਨੀ ਜਲਦੀ ਹੋ ਸਕੇ ਘਰ ਪਹੁੰਚਾਇਆ ਜਾਵੇ ਜਾਂ ਸਾਨੂੰ ਆਪਣੇ ਸਾਧਨਾਂ ਰਾਹੀਂ ਜਾਣ ਦਿੱਤਾ ਜਾਵੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪ੍ਰਵਾਸੀਆਂ ਦੀ ਦਰਦਨਾਕ ਦਾਸਤਾਂ, ਸੁਣੋ ਲੁਧਿਆਣਾ ਤੋਂ ਸਾਈਕਲ ‘ਤੇ ਸਵਾਰ ਹੋਏ ਮਜ਼ਦੂਰ ਦਾ ਦਰਦ
ਏਬੀਪੀ ਸਾਂਝਾ
Updated at:
18 May 2020 05:39 PM (IST)
ਕੋਰੋਨਾਵਾਇਰਸ ਵਿਸ਼ਵਵਿਆਪੀ ਮਹਾਮਾਰੀ ਕਰਕੇ ਦੇਸ਼ ‘ਚ ਲੌਕਡਾਊਨ ਲਾਗੂ ਹੈ। ਦੱਸ ਦਈਏ ਕਿ ਦੇਸ਼ ‘ਚ ਲੌਕਡਾਊਨ 4.0 ਸ਼ੁਰੂ ਹੋ ਗਿਆ ਹੈ। ਭਾਰਤ ‘ਚ ਹੁਣ ਤਕ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 95 ਹਜ਼ਾਰ ਤੋਂ ਜ਼ਿਆਦਾ ਹੋ ਗਿਆ ਹੈ।
- - - - - - - - - Advertisement - - - - - - - - -