ਨਵੀਂ ਦਿੱਲੀ: ਕੁਝ ਦਿਨ ਪਹਿਲਾਂ, ਇੱਕ ਪ੍ਰਮੁੱਖ ਭਾਰਤੀ ਅਖਬਾਰ ਦੇ ਵਿਆਹ ਦੇ ਕਲਾਸੀਫ਼ਾਈਡ ਇਸ਼ਤਿਹਾਰੀ ਕਾਲਮ ਵਿੱਚ ਇੱਕ ਵਿਲੱਖਣ ਇਸ਼ਤਿਹਾਰ ਛਪਿਆ ਸੀ। ਇਸ਼ਤਿਹਾਰ ਵਿੱਚ ਇੱਕ 'ਨਾਰੀਵਾਦੀ ਰਾਏ ਰੱਖਣ ਵਾਲੀ ਔਰਤ ਲਈ' ਲਾੜੇ ਦੀ ਭਾਲ ਕਰਨ ਬਾਰੇ ਗੱਲ ਕੀਤੀ ਗਈ ਸੀ। ਇਹ ਇਸ਼ਤਿਹਾਰ ਇੰਨਾ ਵਿਲੱਖਣ ਸੀ ਕਿ ਇਹ ਸੋਸ਼ਲ ਮੀਡੀਆ 'ਤੇ ਵੀ ਤੇਜ਼ੀ ਨਾਲ ਵਾਇਰਲ ਹੋ ਗਿਆ। ਮਸ਼ਹੂਰ ਕਾਮੇਡੀਅਨ ਅਦਿਤੀ ਮਿੱਤਲ ਨੇ ਟਵਿਟਰ 'ਤੇ ਇਸ ਵਿਆਹ ਸ਼ਾਦੀ ਨੂੰ ਸ਼ੇਅਰ ਕੀਤਾ ਸੀ।
ਇਸ ਇਸ਼ਤਿਹਾਰ ਦੀ ਇਬਾਰਤ ਕੁਝ ਇਉਂ ਹੈ, "30 ਸਾਲ ਤੋਂ ਵੱਧ ਉਮਰ ਦੀ ਇੱਕ ਪੜ੍ਹੀ-ਲਿਖੀ ਔਰਤ ਲਈ ਇੱਕ ਲਾੜੇ ਦੀ ਜ਼ਰੂਰਤ ਹੈ। ਔਰਤ ਨੇ 'ਸਮਾਜਕ ਖੇਤਰ ਵਿੱਚ ਪੂੰਜੀਵਾਦ ਦੇ ਵਿਰੁੱਧ ਕੰਮ ਕੀਤਾ ਹੈ। ਲਾੜਾ ਖੂਬਸੂਰਤ ਤੇ ਚੰਗੇ ਕੱਦ-ਕਾਠ ਵਾਲਾ ਹੋਣਾ ਚਾਹੀਦਾ ਹੈ ਤੇ ਨਾਲ ਹੀ ਉਸ ਦੀ ਉਮਰ 25 ਤੋਂ 28 ਸਾਲ ਦੇ ਵਿਚਕਾਰ ਹੀ ਹੋਣੀ ਚਾਹੀਦੀ ਹੈ’’।
ਇਸ਼ਤਿਹਾਰ ਵਿੱਚ ਇਹ ਵੀ ਲਿਖਿਆ ਗਿਆ ਹੈ, "ਲਾੜਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੋਣਾ ਚਾਹੀਦਾ ਹੈ ਤੇ ਉਸ ਦਾ ਚੋਖਾ ਤੇ ਚੰਗੀ ਤਰ੍ਹਾਂ ਸਥਾਪਿਤ ਹੋਣ ਵਾਲਾ ਕਾਰੋਬਾਰ ਹੋਣਾ ਚਾਹੀਦਾ ਹੈ। ਨਾਲ ਹੀ ਉਸ ਕੋਲ ਘੱਟੋ-ਘੱਟ 20 ਏਕੜ ਦਾ ਬੰਗਲਾ ਜਾਂ ਫਾਰਮ ਹਾਊਸ ਹੋਣਾ ਚਾਹੀਦਾ ਹੈ।"
ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਵੀ ਇਸ ਇਸ਼ਤਿਹਾਰ 'ਤੇ ਆਪਣਾ ਪ੍ਰਤੀਕਰਮ ਪ੍ਰਗਟਾਇਆ ਹੈ।
ਦੋਸਤਾਂ ਨੇ ਉਸ ਔਰਤ ਨਾਲ ਮਜ਼ਾਕ ਲਈ ਛਪਵਾਇਆ ਸੀ ਇਸ਼ਤਿਹਾਰ
ਇਸ ਇਸ਼ਤਿਹਾਰ ਦੇ ਵਾਇਰਲ ਹੋਣ ਤੋਂ ਬਾਅਦ ਵੱਖੋ-ਵੱਖਰੇ ਪ੍ਰਤੀਕਰਮ ਆਏ। ਕੁਝ ਲੋਕ ਇਸ 'ਤੇ ਹੈਰਾਨ ਸਨ, ਜਦੋਂਕਿ ਬਹੁਤ ਸਾਰੇ ਲੋਕਾਂ ਨੇ ਇਸ ਦੀ ਅਸਲੀਅਤ 'ਤੇ ਸ਼ੱਕ ਜ਼ਾਹਰ ਕੀਤਾ ਸੀ। ਹੁਣ ਬੀਬੀਸੀ ਨੇ ਆਪਣੀ ਇੱਕ ਰਿਪੋਰਟ ਵਿੱਚ ਇਸ ਇਸ਼ਤਿਹਾਰ ਦੀ ਸੱਚਾਈ ਦੱਸੀ ਹੈ।
ਇਸ ਰਿਪੋਰਟ ਅਨੁਸਾਰ, ਇਹ ਇੱਕ ਪ੍ਰੈਂਕ ਸੀ ਤੇ ਇੱਕ ਔਰਤ ਦੇ ਦੋਸਤਾਂ ਨੇ ਉਸ ਨਾਲ ਮਜ਼ਾਕ ਕਰਨ ਲਈ ਇਹ ਇਸ਼ਤਿਹਾਰ ਛਪਵਾਇਆ ਸੀ। ਸੱਚਾਈ ਉਦੋਂ ਸਾਹਮਣੇ ਆਈ ਜਦੋਂ ਔਰਤ ਦੇ ਇਸ਼ਤਿਹਾਰ ਵਿੱਚ ਦਿੱਤੇ ਈਮੇਲ ਪਤੇ ਨਾਲ ਸੰਪਰਕ ਕੀਤਾ ਗਿਆ। ਰਿਪੋਰਟ ਅਨੁਸਾਰ ਔਰਤ ਦੇ 30ਵੇਂ ਜਨਮ ਦਿਨ ਮੌਕੇ ਉਸ ਦੇ ਭਰਾ ਤੇ ਉਸ ਦੇ ਸਭ ਤੋਂ ਚੰਗੇ ਦੋਸਤ ਨੇ ਉਸ ਨਾਲ ਇਹ ਪ੍ਰੈਂਕ ਕੀਤਾ ਸੀ।
ਔਰਤ ਦੇ ਭਰਾ ਨੇ ਕਿਹਾ, "ਵਿਆਹ ਦਾ ਇਹ ਇਸ਼ਤਿਹਾਰ ਇਕ ਛੋਟਾ ਜਿਹਾ ਮਜ਼ਾਕ ਸੀ ਜੋ ਮੇਰੀ ਭੈਣ ਦੇ 30ਵੇਂ ਜਨਮ ਦਿਨ ਤੇ ਕੀਤਾ ਗਿਆ ਸੀ।" ਇਸ ਐਡ ਨੂੰ ਪ੍ਰਕਾਸ਼ਤ ਕਰਨ ਦੇ ਕਾਰਨਾਂ ਦੇ ਬਾਰੇ ਵਿੱਚ, ਉਸ ਨੇ ਕਿਹਾ, “ਸਾਡੇ ਸਮਾਜ ਵਿੱਚ 30 ਸਾਲ ਦੀ ਉਮਰ ਨੂੰ ਪਹੁੰਚਣਾ ਇੱਕ ਵੱਡੀ ਗੱਲ ਮੰਨਿਆ ਜਾਂਦਾ ਹੈ। ਖ਼ਾਸ ਕਰਕੇ ਵਿਆਹ ਦੇ ਨਜ਼ਰੀਏ ਤੋਂ, ਉਮਰ ਦੇ ਇਸ ਪੜਾਅ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਜਿਵੇਂ ਹੀ ਤੁਸੀਂ 30 ਸਾਲ ਦੇ ਹੋਵੋਗੇ ਜਿਉਂ ਜਿਉਂ ਸਾਲ ਆਉਂਦੇ ਹਨ, ਤੁਹਾਡਾ ਪਰਿਵਾਰ ਤੇ ਸਮਾਜ ਤੁਹਾਡੇ 'ਤੇ ਵਿਆਹ ਕਰਾਉਣ ਅਤੇ ਸੈਟਲ ਹੋਣ ਲਈ ਦਬਾਅ ਪਾਉਣੇ ਸ਼ੁਰੂ ਕਰ ਦਿੰਦਾ ਹੈ।
ਉੱਧਰ ਉਸ ਔਰਤ ਨੇ ਦੱਸਿਆ ਕਿ, "ਇਹ ਇਸ਼ਤਿਹਾਰ ਸਮਾਜ ਵਿੱਚ ਮਰਦਾਂ ਦੇ ਦਬਦਬੇ 'ਤੇ ਵਿਅੰਗ ਵਜੋਂ ਛਾਪਿਆ ਗਿਆ ਸੀ।" ਉਸ ਔਰਤ ਨੇ ਆਪਣੀ ਪਛਾਣ ਜ਼ਾਹਿਰ ਕਰਨ ਤੋਂ ਇਨਕਾਰ ਕਰ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ, "ਇਸ ਇਸ਼ਤਿਹਾਰ ਦੇ ਜਵਾਬ ਵਿੱਚ, ਮੈਨੂੰ ਕਈ ਅਜਿਹੀਆਂ ਈਮੇਲਾਂ ਵੀ ਪ੍ਰਾਪਤ ਹੋਈਆਂ ਜਿਨ੍ਹਾਂ ਵਿੱਚ ਅਪਸ਼ਬਦ ਦੀ ਵਰਤੋਂ ਕੀਤੀ ਗਈ ਸੀ।"