ਚੰਡੀਗੜ੍ਹ: ਇੰਡਸਟਰੀਅਮ ਏਰੀਆ ਫੇਸ 1 'ਚ ਇੱਕ ਤੇਜ਼ ਰਫਤਾਰ ਟਰੱਕ ਨੇ 2 ਲੋਕਾਂ ਦੀ ਜਾਨ ਲੈ ਲਈ। ਰਾਤ ਕਰੀਬ 9 ਵਜੇ ਰੋਂਗ ਸਾਈਡ ਜਾ ਰਹੇ ਪੰਜਾਬ ਨੰਬਰ ਦੇ ਟਰੱਕ ਨੇ ਦੋ ਲੋਕਾਂ ਨੂੰ ਬੇਰਹਿਮੀ ਨਾਲ ਕੁਚਲਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਤੇ ਇੱਕ ਜ਼ਖਮੀ ਹੋ ਗਿਆ। ਇਸ ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਮੁਤਾਬਕ ਤਿੰਨੋਂ ਵਿਅਕਤੀ ਇੰਡਸਟਰੀਅਲ ਏਰੀਆ ਫੇਸ 1 ਦੀ ਹੀ ਇੱਕ ਫੈਕਟਰੀ 'ਚ ਕੰਮ ਕਰਦੇ ਸੀ। ਤੇ ਜਿਸ ਵੇਲੇ ਇਹ ਘਟਨਾ ਵਾਪਰੀ, ਉਹ ਕੰਮ ਤੋਂ ਵਾਪਿਸ ਘਰ ਪਰਤ ਰਹੇ ਸੀ। ਪੁਲਿਸ ਘਟਨਾ ਬਾਰੇ ਪਤਾ ਚੱਲਦਿਆਂ ਹੀ ਮੌਕੇ 'ਤੇ ਪਹੁੰਚੀ ਤੇ ਤਿੰਨਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ, ਜਿੱਥੇ ਡਾਕਟਰਾਂ ਨੇ 2 ਨੂੰ ਮ੍ਰਿਤਕ ਐਲਾਨ ਦਿੱਤਾ।
ਤੀਸਰਾ ਵਿਅਕਤੀ ਜ਼ਖਮੀ ਹਾਲਤ 'ਚ ਹਸਪਤਾਲ ਦਾਖਿਲ ਹੈ। ਫਿਲਹਾਲ ਪੁਲਿਸ ਨੇ ਪੀੜਤ ਦੇ ਬਿਆਨਾਂ ਦੇੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਆਰੋਪੀ ਦੀ ਭਾਲ ਆਰੰਭ ਦਿੱਤੀ ਹੈ।
ਤੇਜ਼ ਰਫਤਾਰ ਟਰੱਕ ਨੇ ਰਾਹਗੀਰਾਂ ਨੂੰ ਕੁਚਲਿਆ, ਦੋ ਦੀ ਮੌਕੇ 'ਤੇ ਮੌਤ, ਇੱਕ ਜ਼ਖਮੀ
ਏਬੀਪੀ ਸਾਂਝਾ
Updated at:
27 Feb 2020 10:23 AM (IST)
ਇੰਡਸਟਰੀਅਮ ਏਰੀਆ ਫੇਸ 1 'ਚ ਇੱਕ ਤੇਜ਼ ਰਫਤਾਰ ਟਰੱਕ ਨੇ 2 ਲੋਕਾਂ ਦੀ ਜਾਨ ਲੈ ਲਈ। ਰਾਤ ਕਰੀਬ 9 ਵਜੇ ਰੋਂਗ ਸਾਈਡ ਜਾ ਰਹੇ ਪੰਜਾਬ ਨੰਬਰ ਦੇ ਟਰੱਕ ਨੇ ਦੋ ਲੋਕਾਂ ਨੂੰ ਬੇਰਹਿਮੀ ਨਾਲ ਕੁਚਲਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਤੇ ਇੱਕ ਜ਼ਖਮੀ ਹੋ ਗਿਆ।
- - - - - - - - - Advertisement - - - - - - - - -