ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ 'ਚੋਂ ਅਰਬਪਤੀ ਬਲੂਮਬਰਗ ਆਊਟ, ਟਰੰਪ ਨੇ ਇੰਜ ਉਡਾਇਆ ਮਜ਼ਾਕ, ਵੇਖੋ ਵੀਡੀਓ
ਏਬੀਪੀ ਸਾਂਝਾ | 06 Mar 2020 03:39 PM (IST)
ਅਰਬਪਤੀ ਮਾਈਕ ਬਲੂਮਬਰਗ ਨੇ ਯੂਐਸ ਦੀ ਰਾਸ਼ਟਰਪਤੀ ਦੀ ਦੌੜ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟਾਰ ਵਾਰਜ਼ ਮੀਮਜ਼ ਨਾਲ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ।
ਨਵੀਂ ਦਿੱਲੀ: ਇਨ੍ਹੀਂ ਦਿਨੀਂ ਕਈ ਦਾਅਵੇਦਾਰ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਅਮਰੀਕੀ ਅਰਬਪਤੀ ਮਾਈਕ ਬਲੂਮਬਰਗ ਨੇ ਰਾਸ਼ਟਰਪਤੀ ਅਹੁਦੇ ਦੀ ਚੋਣ ਦੌੜ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਟਾਰ ਵਾਰਜ਼ ਮੀਮਜ਼ ਨਾਲ ਉਨ੍ਹਾਂ ਦਾ ਮਜ਼ਾਕ ਉਡਾਇਆ ਹੈ। ਹਾਲਾਂਕਿ, ਬਲੂਮਬਰਗ ਨੇ ਸਟਾਰ ਵਾਰਜ਼ ਦੇ ਇੱਕ ਸੀਨ ਰਾਹੀਂ ਚੋਣ ਦੌੜ ਤੋਂ ਬਾਹਰ ਹੋਣ ਦਾ ਐਲਾਨ ਕੀਤਾ ਸੀ। ਟਰੰਪ ਨੇ ਉਸ ਦਾ ਮਜ਼ਾਕ ਉਡਾਇਆ। ਮਾਈਕ ਬਲੂਮਬਰਗ ਨੇ ਟਵੀਟ ਕਰਕੇ ਲਿਖਿਆ, "ਜਲਦੀ ਹੀ ਡੋਨਾਲਡ ਮਿਲਾਂਗੇ।" ਮਾਈਕ ਬਲੂਮਬਰਗ ਨੇ ਅਮਰੀਕੀ ਰਾਸ਼ਟਰਪਤੀ ਚੋਣ ਲਈ ਜੋਅ ਬੀਡਨ ਦਾ ਸਮਰਥਨ ਕੀਤਾ ਹੈ। ਮਾਈਕ ਬਲੂਮਬਰਗ ਦੇ ਟਵੀਟ ਦੇ ਜਵਾਬ ਵਿੱਚ ਡੋਨਾਲਡ ਟਰੰਪ ਨੇ ਲਿਖਿਆ ਸੀ, “ਮਿੰਨੀ ਮਾਈਕ ਬਲੂਮਬਰਗ ਨੇ ਹੁਣੇ-ਹੁਣੇ ਆਪਣੇ ਆਪ ਨੂੰ ਰਾਸ਼ਟਰਪਤੀ ਦੀ ਦੌੜ ਤੋਂ ਅਲੱਗ ਕਰ ਦਿੱਤਾ ਹੈ...ਹੁਣ ਉਹ ਆਪਣਾ ਪੈਸਾ ਜੋ ਦੇ ਪ੍ਰਚਾਰ 'ਚ ਲਾਉਣਗੇ ਤਾਂ ਕਿ ਉਹ ਆਪਣੀ ਇਜ਼ੱਤ ਬਚਾ ਸਕਣ ਪਰ ਇਹ ਵੀ ਕੰਮ ਨਹੀਂ ਆਉਣ ਵਾਲਾ!" ਯੂਐਸ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਟਵਿੱਟਰ 'ਤੇ ਬਲੂਮਬਰਗ 'ਚੇ ਚੁਟਕੀ ਲਈ ਤੇ ਅੰਤ ਵਿੱਚ ਉਸ ਦੀ ਸਥਿਤੀ ਬਾਰੇ ਇੱਕ ਮੀਮ ਸ਼ੇਅਰ ਕੀਤਾ, ਜੋ ਸਟਾਰ ਵਾਰਜ਼ ਫ਼ਿਲਮ 'ਤੇ ਬਣਾਇਆ ਗਿਆ ਸੀ। ਡੋਨਾਲਡ ਟਰੰਪ ਨੇ ਲਿਖਿਆ, 'ਮਿਨੀ ਮਾਈਕ, ਸਬਰ ਰੱਖੋ!' ਇਸ ਤਰ੍ਹਾਂ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਆਪਣੇ ਵਿਰੋਧੀਆਂ ਦਾ ਮਜ਼ਾਕ ਉਡਾ ਰਹੇ ਹਨ।