ਅਮਰੀਕਾ ਵਿੱਚ ਦੋ ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਸੰਕਰਮਿਤ ਹਨ। ਟਰੰਪ ਜਲਦੀ ਹੀ ਆਪਣੀ ਕੋਰੋਨਾ ਦੀ ਜਾਂਚ ਕਰਨਗੇ, ਕਿਉਂਕਿ ਟਰੰਪ ਨੇ ਹਾਲ ਹੀ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨਾਲ ਮੁਲਾਕਾਤ ਕੀਤੀ ਸੀ। ਰਿਪੋਰਟਾਂ ਮੁਤਾਬਕ ਉਸ ਦੇ ਪ੍ਰਤੀਨਿਧੀ ਮੰਡਲ ਦਾ ਇੱਕ ਅਧਿਕਾਰੀ ਕੋਰੋਨਾ ਪੌਜ਼ਟਿਵ ਪਾਇਆ ਗਿਆ ਹੈ।
ਕੋਰੋਨਾਵਾਇਰਸ: 41 ਮੌਤਾਂ ਤੋਂ ਬਾਅਦ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ, ਟਰੰਪ ਵੀ ਕਰਾਉਣਗੇ ਟੈਸਟ
ਏਬੀਪੀ ਸਾਂਝਾ | 14 Mar 2020 10:47 AM (IST)
ਅਮਰੀਕਾ 'ਚ 41 ਲੋਕਾਂ ਦੀ ਜਾਨਲੇਵਾ ਕੋਰੋਨਾਵਾਇਰਸ ਕਰਕੇ ਮੌਤ ਹੋ ਗਈ ਹੈ ਅਤੇ ਦੋ ਹਜ਼ਾਰ ਤੋਂ ਵੱਧ ਲੋਕ ਸੰਕਰਮਿਤ ਹਨ। ਟਰੰਪ ਜਲਦੀ ਹੀ ਆਪਣੀ ਕੋਰੋਨਾ ਦੀ ਜਾਂਚ ਕਰਨਗੇ, ਕਿਉਂਕਿ ਟਰੰਪ ਨੇ ਹਾਲ ਹੀ ਵਿੱਚ ਬ੍ਰਾਜ਼ੀਲ ਦੇ ਰਾਸ਼ਟਰਪਤੀ, ਜਾਇਰ ਬੋਲਸੋਨਾਰੋ ਨਾਲ ਮੁਲਾਕਾਤ ਕੀਤੀ ਸੀ।
ਵਾਸ਼ਿੰਗਟਨ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਚ ਜਾਨਲੇਵਾ ਕੋਰੋਨਾਵਾਇਰਸ ਕਾਰਨ 41 ਲੋਕਾਂ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ 'ਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਡੋਨਾਲਡ ਟਰੰਪ ਨੇ ਕੋਰੋਨਾ ਨਾਲ ਲੜਨ ਲਈ 37 ਹਜ਼ਾਰ ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਵੀ ਕੀਤਾ ਹੈ। ਟਰੰਪ ਨੇ ਇਹ ਵੀ ਕਿਹਾ ਹੈ ਕਿ ਮੈਂ ਖੁਦ ਕੋਰੋਨਾ ਟੈਸਟ ਕਰਾਂਗਾ। ਟਰੰਪ ਜਲਦੀ ਹੀ ਆਪਣੀ ਕੋਰੋਨਾ ਦੀ ਜਾਂਚ ਕਰਾਉਣਗੇ: ਇਵਾਨਕਾ 'ਤੇ ਵੀ ਕੋਰੋਨਾ ਦਾ ਡਰ: ਇਸ ਦੇ ਨਾਲ ਹੀ ਇਵਾਨਕਾ ਵੀ ਕੋਰੋਨਾ ਦੇ ਖ਼ਤਰੇ ਵਿੱਚ ਹੈ, ਕਿਉਂਕਿ ਇਨਵਾਕਾ ਨੇ ਆਸਟਰੇਲੀਆ ਦੇ ਗ੍ਰਹਿ ਮੰਤਰੀ ਪੀਟਰ ਡੱਟਨ ਨਾਲ ਮੁਲਾਕਾਤ ਕੀਤੀ ਅਤੇ ਪੀਟਰ ਡੱਟਨ ਕੋਰੋਨਾ ਦੀ ਚਪੇਟ 'ਚ ਹਨ।