ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ (Vijay Inder Singla) ਨੇ ਮਨੁੱਖੀ ਸਰੋਤ ਵਿਕਾਸ ਮੰਤਰੀ ਰਮੇਸ਼ ਪੋਖਰੀਅਲ ਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਰਵੀ ਸ਼ੰਕਰ ਪ੍ਰਸਾਦ (Ravi Shankar Prasad) ਨਾਲ ਵੀਡੀਓ ਕਾਨਫਰੰਸ ਕੀਤੀ। ਇਸ ‘ਚ ਸਿੰਗਲਾ ਨੇ ਸੁਝਾਅ ਦਿੱਤਾ ਕਿ ਸਾਰੇ ਟੀਵੀ ਚੈਨਲਾਂ (TV Channels) ਨੂੰ ਸਿੱਖਿਆ ਲੈਕਚਰ ਪ੍ਰਸਾਰਣ ਲਈ ਵੱਖ-ਵੱਖ ਰਾਜ ਸਰਕਾਰਾਂ ਨੂੰ ਦੋ ਘੰਟੇ ਮੁਫਤ ਸਮਾਂ ਸਲੋਟ ਦੇਣ ਦਾ ਨਿਰਦੇਸ਼ ਦਿੱਤਾ ਜਾਣਾ ਚਾਹੀਦਾ ਹੈ।
ਸਿੰਗਲਾ ਨੇ ਕਿਹਾ ਕਿ ਕੋਰੋਨਵਾਇਰਸ ਨੂੰ ਦੂਰ ਕਰਨ ਲਈ ਲਾਗੂ ਕੀਤੇ ਗਏ ਲੌਕਡਾਊਨ ਦੌਰਾਨ ਅਧਿਐਨ ਦੇ ਨੁਕਸਾਨ ਦੀ ਭਰਪਾਈ ਲਈ ਸਮਾਂ ਚਾਹੀਦਾ ਹੈ। ਇਸ ਲਈ ਸਾਰੇ ਟੀਵੀ ਚੈਨਲਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਦੀ ਸਥਿਤੀ ‘ਚ ਫ੍ਰੀ ਟਾਈਮ ਸਲੋਟ ਚਲਾਉਣ ਲਈ ਕਹਿਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਕਲਾਸਾਂ ਲਈ ਲੈਕਚਰ ਪ੍ਰਸਾਰਣ ਲਈ ਪੰਜਾਬ ਨੂੰ ਦੂਰਦਰਸ਼ਨ ਦੇ ਘੱਟੋ-ਘੱਟ ਚਾਰ ਸਮਰਪਿਤ ਚੈਨਲ ਮਿਲਣੇ ਚਾਹੀਦੇ ਹਨ। ਸਿੱਖਿਆ ਵਿਭਾਗ ਨੇ ਦੂਰਦਰਸ਼ਨ ਨੂੰ ਵੱਖ-ਵੱਖ ਕਲਾਸਾਂ ਦੇ ਲੈਕਚਰ ਪ੍ਰਸਾਰਣ ਲਈ ਟੀਵੀ ਚੈਨਲਾਂ ਮੁਹੱਈਆ ਕਰਵਾਉਣ ਲਈ ਚਿੱਠੀ ਲਿੱਖੀ ਸੀ ਪਰ ਅਜੇ ਤੱਕ ਕੋਈ ਸਕਾਰਾਤਮਕ ਜਵਾਬ ਨਹੀਂ ਮਿਲਿਆ।
ਇਸ ਦੇ ਨਾਲ ਹੀ ਆਨਲਾਈਨ ਕਲਾਸਾਂ ਲਈ ਇੰਟਰਨੈੱਟ ਦੀ ਮੰਗ ‘ਤੇ ਸਿੰਗਲਾ ਨੇ ਸੁਝਾਅ ਦਿੱਤਾ ਕਿ ਕੇਂਦਰ ਸਰਕਾਰ ਦੇ ਅਧੀਨ ਬੀਐਸਐਨਐਲ ਸਣੇ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਵੀ ਮੁਫਤ ਇੰਟਰਨੈਟ ਸੇਵਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਇਸ ਨਾਲ ਗਰੀਬਾਂ ਨੂੰ ਆਨਲਾਈਨ ਕਲਾਸਾਂ ਤੇ ਸਿੱਖਿਆ ਦੀ ਵਿਆਪਕ ਪਹੁੰਚ ਦਾ ਟੀਚਾ ਹਾਸਲ ਹੋ ਸਕੇ।
Election Results 2024
(Source: ECI/ABP News/ABP Majha)
ਟੀਵੀ ਚੈਨਲਾਂ 'ਤੇ ਲੱਗਣਗੀਆਂ ਬੱਚਿਆਂ ਦੀਆਂ ਕਲਾਸਾਂ? ਪੰਜਾਬ ਨੇ ਦਿੱਤੀ ਕੇਂਦਰ ਨੂੰ ਸਲਾਹ
ਮਨਵੀਰ ਕੌਰ ਰੰਧਾਵਾ
Updated at:
30 Apr 2020 01:49 PM (IST)
ਦੱਸ ਦਈਏ ਕਿ ਇਹ ਮਾਮਲਾ ਐਨਸੀਈਆਰਟੀ ਕੋਲ ਵੀ ਚੁੱਕਿਆ ਗਿਆ ਸੀ। ਐਨਸੀਈਆਰਟੀ ਨੇ ਭਰੋਸਾ ਦਿੱਤਾ ਹੈ ਕਿ ਉਹ ਰੋਜ਼ਾਨਾ ਦੋ ਘੰਟੇ ਪ੍ਰਸਾਰਣ ਕਰਨਾ ਸ਼ੁਰੂ ਕਰ ਦੇਵੇਗਾ, ਜਿਸ ਦਾ ਉਸੇ ਦਿਨ ਦੁਬਾਰਾ ਪ੍ਰਸਾਰਣ ਵੀ ਕੀਤਾ ਜਾਵੇਗਾ।
- - - - - - - - - Advertisement - - - - - - - - -