ਦੱਸ ਦਈਏ ਕਿ ਇਹ ਤਿੰਨੇ ਬੌਕਸਰ ਇੱਕੋ ਬਾਈਕ 'ਤੇ ਸਵਾਰ ਹੋ ਬੌਕਸਿੰਗ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਜਾ ਰਹੇ ਸੀ। ਇਸ ਦੌਰਾਨ ਰਾਹ 'ਚ ਪੈਂਦੇ ਪਿੰਡ ਝਾਡਲੀ 'ਚ ਇਨ੍ਹਾਂ ਨੂੰ ਇੱਕ ਤੇਜ਼ ਰਫ਼ਤਾਰ ਟਰਾਲੇ ਨੇ ਕੁਚਲ ਦਿੱਤਾ ਜਿਸ 'ਚ ਰਵੀ ਤੇ ਰੋਹਿਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂਕਿ ਭੂਪੇਸ਼ ਨੂੰ ਗੰਭੀਰ ਹਾਲਤ ਕਰਕੇ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਪੁਲਿਸ ਝੱਜਰ ਦੇ ਸਿਵਲ ਹਸਪਤਾਲ 'ਚ ਕਾਗਜ਼ੀ ਕਾਰਵਾਈ ਪੂਰਾ ਕਰ ਅੱਗੇ ਦੀ ਜਾਂਚ 'ਚ ਲੱਗ ਗਈ ਹੈ। ਟਰਾਲਾ ਡ੍ਰਾਈਵਰ ਅਜੇ ਫਰਾਰ ਹੈ ਤੇ ਪੁਲਿਸ ਨੇ ਟ੍ਰਾਲੇ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਨਾਲ ਹੀ ਦੋਵਾਂ ਮ੍ਰਿਤਕ ਖਿਡਾਰੀਆਂ ਦਾ ਪੋਸਟਮਾਰਟਮ ਸਿਵਲ ਹਸਪਤਾਲ 'ਚ ਕੀਤਾ ਜਾ ਰਿਹਾ ਹੈ।