LoC ਜੰਮੂ-ਕਸ਼ਮੀਰ: ਨਵੇਂ ਸਾਲ ਦੇ ਪਹਿਲੇ ਦਿਨ ਹੀ ਦੇਸ਼ ਵਾਸੀਆਂ ਲਈ ਦੁਖ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਤੋਂ ਆਏ ਅੱਤਵਾਦੀਆਂ ਨਾਲ ਮੁਕਾਬਲੇ ‘ਚ ਭਾਰਤੀ ਸੈਨਾ ਦੇ ਦੋ ਜਵਾਨ ਸ਼ਹੀਦ ਹੋ ਗਏ। ਅੱਜ ਸਵੇਰੇ ਅੱਤਵਾਦੀਆਂ ਨਾਲ ਜੰਮੂ-ਕਸ਼ਮੀਰ ‘ਚ ਐਲਓਸੀ ਕੋਲ ਨੌਸ਼ੇਰਾ ਸੈਕਟਰ ‘ਚ ਜਵਾਨਾਂ ਦਾ ਮੁਕਾਬਲਾ ਹੋਇਆ। ਅੱਤਵਾਦੀ ਪੀਓਕੇ ਤੋਂ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।

ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਨਾਲ ਮੁਕਾਬਲਾ ਕਰਨ ਤੋਂ ਬਾਅਦ ਇਲਾਕੇ ‘ਚ ਸਰਚ ਆਪ੍ਰੇਸ਼ਨ ਚਲਾ ਕੇ ਭਾਲ ਕੀਤੀ ਜਾ ਰਹੀ ਹੈ। ਇਹ ਸਰਚ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਅੱਤਵਾਦੀਆਂ ਨੂੰ ਖਾਰੀ ਥਰਆਟ ਜੰਗਲ ‘ਚ ਉਸ ਸਮੇਂ ਰੋਕਿਆ ਗਿਆ ਜਦੋਂ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਭਾਰਤ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ।

ਜੰਮੂ ‘ਚ ਭਾਰਤੀ ਸੈਨਾ ਦੇ ਜਨਸੰਪਰਕ ਅਧਿਕਾਰੀ ਲੈਫਟੀਨੈਟ ਕਰਨਲ ਦੇਵੇਂਦਰ ਆਨੰਦ ਨੇ ਬਿਆਨ ‘ਚ ਕਿਹਾ ਕਿ ਨੌਸ਼ੇਰਾ ਸੈਕਟਰ ‘ਚ ਘੇਰਾਬੰਦੀ ਤੇ ਤਲਾਸ਼ੀ ਮੁਹਿੰਮ ਦੌਰਾਨ ਸੈਨਾ ਦੇ ਦੋ ਸੈਨਿਕ ਵੀ ਸ਼ਹੀਦ ਹੋ ਗਏ। ਮੁਹਿੰਮ ਅਜੇ ਵੀ ਜਾਰੀ ਹੈ ਤੇ ਸਾਰੀ ਜਾਣਕਾਰੀ ਦਾ ਇੰਤਜ਼ਾਰ ਹੈ।