ਅੰਮ੍ਰਿਤਸਰ: ਮੀਂਹ ਜਿਥੇ ਰਾਹਤ ਬਣ ਕੇ ਆਇਆ, ਉੱਥੇ ਹੀ ਕਈਆਂ ਲਈ ਇਹ ਆਫ਼ਤ ਸਾਬਤ ਹੋਇਆ ਹੈ। ਬੀਤੀ ਰਾਤ ਤੇਜ਼ ਹਨ੍ਹੇਰੀ ਤੇ ਝੱਖੜ ਨਾਲ ਅੰਮ੍ਰਿਤਸਰ ਵਿੱਚ ਭਿਆਨਕ ਹਾਦਸਾ ਵਾਪਰਿਆ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇੱਥੇ ਤੇਜ਼ ਹਨੇਰੀ ਨਾਲ ਸਰਕਾਰੀ ਸਕੂਲ ਦੀ ਕੰਧ ਡਿੱਗ ਗਈ। ਕੰਧ ਡਿੱਗਣ ਨਾਲ ਕੁਝ ਇੱਟਾਂ ਸਤਨਾਮ ਸਿੰਘ ਦੇ ਸਿਰ ਵਿੱਚ ਵੱਜੀਆਂ ਤੇ ਕੰਧ ਦਾ ਕੁਝ ਹਿੱਸਾ ਕਿਰਨ ਬਾਲਾ ’ਤੇ ਡਿੱਗਿਆ।
ਵੱਡੀ ਖਬਰ: ਅਕਾਲੀ ਆਗੂ ਦੀ ਖ਼ੁਦਕੁਸ਼ੀ ਮਗਰੋਂ ਪਤਨੀ ਨੇ ਚੁੱਕਿਆ ਖੌਫਨਾਕ ਕਦਮ
ਇਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਸਬੰਧ ਵਿੱਚ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਕੋਲ ਇਤਰਾਜ਼ ਕੀਤਾ ਗਿਆ ਸੀ ਕਿ ਕੰਧ ਨਾ ਉਸਾਰੀ ਜਾਵੇ ਪਰ ਇਸ ਦੇ ਬਾਵਜੂਦ ਤੀਜੀ ਮੰਜ਼ਿਲ ’ਤੇ 4 ਇੰਚੀ ਕੰਧ ਉਸਾਰੀ ਜਾ ਰਹੀ ਸੀ, ਜਿਸ ਦੇ ਡਿੱਗਣ ਨਾਲ ਇਹ ਹਾਦਸਾ ਵਾਪਰਿਆ ਹੈ। ਇਸੇ ਤਰ੍ਹਾਂ ਰਾਤ ਨੂੰ ਝੱਖੜ ਦੌਰਾਨ ਹਾਲ ਗੇਟ ਨੇੜੇ ਪੁਰਾਣੀ ਸਬਜ਼ੀ ਮੰਡੀ ਵਿਖੇ ਅੱਗ ਲੱਗ ਗਈ ਸੀ, ਜਿਸ ਨੂੰ ਫਾਇਰ ਬ੍ਰਿਗੇਡ ਨੇ ਕਾਬੂ ਕਰ ਲਿਆ।
ਟਿੱਡੀ ਦਲ ਤੋਂ ਪੰਜਾਬ ਦੇ ਕਿਸਾਨਾਂ ਨਾ ਘਬਰਾਉਣ, ਖੇਤੀਬਾੜੀ ਮਹਿਕਮੇ ਦਾ ਦਾਅਵਾ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਜਾਨਲੇਵਾ ਨਿਕਲਿਆ ਤੇਜ਼ ਝੱਖੜ, ਸਕੂਲ ਦੀ ਕੰਧ ਡਿੱਗਣ ਨਾਲ ਦੋ ਮੌਤਾਂ
ਏਬੀਪੀ ਸਾਂਝਾ
Updated at:
05 Jul 2020 03:28 PM (IST)
ਮੀਂਹ ਜਿਥੇ ਰਾਹਤ ਬਣ ਕੇ ਆਇਆ, ਉੱਥੇ ਹੀ ਕਈਆਂ ਲਈ ਇਹ ਆਫ਼ਤ ਸਾਬਤ ਹੋਇਆ ਹੈ। ਬੀਤੀ ਰਾਤ ਤੇਜ਼ ਹਨ੍ਹੇਰੀ ਤੇ ਝੱਖੜ ਨਾਲ ਅੰਮ੍ਰਿਤਸਰ ਵਿੱਚ ਭਿਆਨਕ ਹਾਦਸਾ ਵਾਪਰਿਆ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ।
- - - - - - - - - Advertisement - - - - - - - - -