ਬਠਿੰਡਾ: ਟਿੱਡੀ ਦਲ ਨੇ ਕਿਸਾਨਾਂ ਤੇ ਪ੍ਰਸ਼ਾਸਨ ਦੀਆਂ ਨੀਂਦਾਂ ਉਡਾਈਆਂ ਹੋਈਆਂ ਹਨ ਪਰ ਬਠਿੰਡਾ ਦੇ ਖੇਤੀਬਾੜੀ ਵਿਭਾਗ ਨੇ ਵੱਡਾ ਦਾਅਵਾ ਕੀਤਾ ਹੈ। ਖੇਤੀਬਾੜੀ ਵਿਭਾਗ ਮੁਤਾਬਕ ਇਹ ਟਿੱਡੀਆਂ ਦਾ ਹਮਲਾ ਨਹੀਂ ਸੀ। ਬੱਸ ਕੁਝ ਟਿੱਡੀਆਂ ਹੀ ਆਈਆਂ ਸਨ ਜਿਨ੍ਹਾਂ ਨੂੰ ਮੌਜੂਦ ਜਾਨਵਰਾਂ ਵੱਲੋਂ ਖਾ ਕੇ ਖ਼ਤਮ ਕਰ ਦਿੱਤਾ ਗਿਆ ਹੈ। ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕੋਲ ਟਿੱਡੀਆਂ ਨਾਲ ਨਜਿੱਠਣ ਦੇ ਪੂਰੇ ਪ੍ਰਬੰਧ ਹਨ।
ਇਸ ਦੇ ਨਾਲ ਹੀ ਕੇਂਦਰ ਤੋਂ ਵੀ ਖੇਤੀਬਾੜੀ ਵਿਭਾਗ ਦੀ ਟੀਮ ਆਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਅੱਜ ਸਰਵੇ ਕੀਤਾ ਹੈ। ਉਨ੍ਹਾਂ ਨੇ ਵੀ ਦੱਸਿਆ ਕਿ ਹਾਲੇ ਅਜਿਹਾ ਕੋਈ ਖਤਰਾ ਨਹੀਂ ਜਿਸ ਨਾਲ ਕਿਸਾਨ ਮੁਸੀਬਤ ਵਿੱਚ ਆਉਣ।
ਤਲਵੰਡੀ ਸਾਬੋ ਦੇ ਪਿੰਡ ਵਿਖੇ ਕੁਝ ਕਿਸਾਨਾਂ ਦੇ ਖੇਤਾਂ ਵਿਖੇ 80-90 ਦੇ ਕਰੀਬ ਟਿੱਡੀਆਂ ਆਇਆ ਸੀ ਜਦ ਅਸੀਂ ਮੌਕੇ ਤੇ ਜਾ ਕੇ ਦੇਖਿਆ ਤਾਂ ਉਨ੍ਹਾਂ ਨੂੰ ਕੁਝ ਜਾਨਵਰ ਖਾ ਰਹੇ ਸਨ। ਤਲਵੰਡੀ ਤੋਂ ਬਾਅਦ ਬਲਾਕ ਮੌੜ ਤੇ ਰਾਮਪੁਰ ਵਿਖੇ ਵੀ ਚਾਰ ਪੰਜ ਟਿੱਡੀ ਦੇਖਣ ਨੂੰ ਮਿਲੀਆਂ ਸਨ। ਜਿੱਥੇ ਸਾਡੇ ਖੇਤੀਬਾੜੀ ਟੀਮ ਵੱਲੋਂ ਜਾ ਕੇ ਮੌਕੇ ਤੇ ਸਥਿਤੀ ਨੂੰ ਕੰਟਰੋਲ ਕੀਤਾ ਗਿਆ।
ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ