ਵਾਸ਼ਿੰਗਟਨ: ਅਮਰੀਕਾ ਦੇ ਉੱਤਰ-ਪੱਛਮੀ ਰਾਜ ਇਦਾਹੋ ‘ਚ ਦੋ ਜਹਾਜ਼ ਇੱਕ-ਦੂਜੇ ਨਾਲ ਟਕਰਾ ਗਏ। ਇਹ ਜਹਾਜ਼ ਕੋਇਰ ਡੀ ਅਲੇਨ (Coeur d’Alene) ਝੀਲ 'ਤੇ ਟਕਰਾਏ। ਝੀਲ ਵਿੱਚ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਕੁਟੇਨਾਈ ਕਾਉਂਟੀ ਸ਼ੈਰਿਫ ਦੇ ਦਫਤਰ ਦੇ ਲੈਫਟੀਨੈਂਟ ਰਾਏਨ ਹਿਗਿੰਸ ਨੇ ਬਿਆਨ ਵਿੱਚ ਕਿਹਾ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਫਿਲਹਾਲ ਜਹਾਜ਼ ਦੇ ਹਾਦਸੇ ਵਿੱਚ ਕੋਈ ਵੀ ਜਿੰਦਾ ਨਹੀਂ ਬਚਿਆ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ 'ਤੇ ਦੋ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ। ਦੂਜੇ ਛੇ ਪੀੜਤਾਂ ਦੀ ਪਛਾਣ ਅਜੇ ਨਹੀਂ ਹੋਈ। ਅਜੇ ਵੀ ਉਹ ਮਿਲੇ ਨਹੀਂ ਹਨ, ਪਰ ਮੰਨਿਆ ਜਾ ਰਿਹਾ ਹੈ ਕਿ ਉਹ ਮਰ ਗਏ ਹਨ। ਫਿਲਹਾਲ ਸਰਚ ਆਪ੍ਰੇਸ਼ਨ ਜਾਰੀ ਹੈ। ਪੰਜਾਬ ਦੇ ਕੁੱਤਿਆਂ ਦੀ ਨਸਬੰਦੀ ਦਾ ਰਾਜਸਥਾਨ ਨੂੰ ਠੇਕਾ, 2000 ਰੁਪਏ ਪ੍ਰਤੀ ਕੁੱਤਾ ਫੀਸ ਸਿੱਖ ਕਤਲੇਆਮ ਦੇ ਦੋਸ਼ੀ ਲੀਡਰ ਦੀ ਕੋਰੋਨਾ ਵਾਇਰਸ ਨਾਲ ਮੌਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ