ਲੁਧਿਆਣਾ: ਐਤਵਾਰ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਦੇ 26 ਕੈਦੀ ਕੋਰੋਨਾ ਸਕਾਰਾਤਮਕ ਪਾਏ ਗਏ ਹਨ। ਲੁਧਿਆਣਾ ਦੇ ਮੁੱਖ ਮੈਡੀਕਲ ਅਫਸਰ ਰਾਜੇਸ਼ ਕੁਮਾਰ ਬੱਗਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਹੁਣ ਕੋਰੋਨਾ ਸਕਾਰਾਤਮਕ ਹੋਣ ਦੀ ਪੁਸ਼ਟੀ ਹੋਣ ਤੋਂ ਬਾਅਦ ਸਾਰੇ 32 ਕੈਦੀਆਂ ਨੂੰ ਜੇਲ ਦੇ ਅੰਦਰ ਇੱਕ ਵੱਖਰੀ ਬੈਰਕ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਲਾਗ ਦੂਜੇ ਕੈਦੀਆਂ ਵਿੱਚ ਨਾ ਫੈਲ ਜਾਵੇ।


9 ਜੂਨ ਨੂੰ ਕੈਦੀਆਂ ਨੂੰ ਵਿਸ਼ੇਸ਼ ਕੋਵਿਡ ਜੇਲ੍ਹ ਤੋਂ ਲੁਧਿਆਣਾ ਸੈਂਟਰਲ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਜਿਥੇ ਉਹ ਫਿਰ ਕੋਵਿਡ ਟੈਸਟ ਦੌਰਾਨ ਸਕਾਰਾਤਮਕ ਪਾਏ ਗਏ। ਲੁਧਿਆਣਾ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਨੇ ਦੱਸਿਆ ਕਿ 32 ਕੈਦੀਆਂ ਨੇ ਬ੍ਰੋਸਟਲ ਜੇਲ੍ਹ ਵਿੱਚ ਕੁਆਰੰਟੀਨ ਪੀਰੀਅਡ ਪੂਰਾ ਕੀਤਾ ਸੀ। ਫਿਰ ਉਨ੍ਹਾਂ ਨੂੰ ਕੇਂਦਰੀ ਜੇਲ੍ਹ ਲਿਆਂਦਾ ਗਿਆ। ਲੁਧਿਆਣਾ ਕੇਂਦਰੀ ਜੇਲ੍ਹ ਲਿਆਂਦੇ ਜਾਣ ਤੋਂ ਪਹਿਲਾਂ ਉਨ੍ਹਾਂ ਦਾ ਟੈਸਟ ਨਕਾਰਾਤਮਕ ਆਇਆ ਸੀ। ਪਰ ਹੁਣ ਜਦੋਂ ਕੋਰੋਨਾ ਦਾ ਦੁਬਾਰਾ ਟੈਸਟ ਕੀਤਾ ਗਿਆ, ਤਾਂ ਉਹ ਸਕਾਰਾਤਮਕ ਪਾਏ ਗਏ। ਉਨ੍ਹਾਂ ਦੱਸਿਆ ਕਿ ਸਾਰੇ ਕੈਦੀਆਂ ਨੂੰ 14 ਦਿਨਾਂ ਤੋਂ ਅਲੱਗ ਰੱਖਿਆ ਗਿਆ ਹੈ।

ਇਨ੍ਹਾਂ ਥਾਵਾਂ 'ਤੇ ਭਾਰੀ ਬਾਰਸ਼ ਦੀ ਸੰਭਾਵਨਾ! ਜਾਣੋ ਆਪੋ-ਆਪਣੇ ਸ਼ਹਿਰਾਂ ਦਾ ਹਾਲ

ਸੂਤਰਾਂ ਅਨੁਸਾਰ ਕੋਰੋਨਾ ਮਹਾਂਮਾਰੀ ਦੇ ਫੈਲਣ ਤੋਂ ਬਾਅਦ ਜੇਲ੍ਹ ਵਿਭਾਗ ਨੇ ਕੋਵਿਡ ਜੇਲ੍ਹ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਬੱਧ ਕੀਤਾ ਸੀ। ਨਵੇਂ ਕੈਦੀਆਂ ਨੂੰ 14 ਦਿਨ ਲੁਧਿਆਣਾ, ਬਠਿੰਡਾ, ਬਰਨਾਲਾ ਅਤੇ ਪੱਟੀ ਦੀਆਂ ਕੋਵਿਡ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ। ਫਿਰ ਕੋਵਿਡ ਟੈਸਟ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਆਮ ਜੇਲ੍ਹਾਂ ‘ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਗ਼ੈਰ-ਕੋਵਿਡ ਜੇਲ੍ਹਾਂ ਵਿੱਚ ਲਿਆਂਦੇ ਕੈਦੀਆਂ ਦਾ 14 ਦਿਨਾਂ ਬਾਅਦ ਦੂਜਾ ਟੈਸਟ ਕਰਾਇਆ ਜਾਂਦਾ। ਪਿਛਲੇ ਮਹੀਨੇ 45 ਕੈਦੀਆਂ ਨੂੰ ਲੁਧਿਆਣਾ ਦੀ ਕੋਵਿਡ ਜੇਲ੍ਹ ਵਿੱਚ ਲਿਆਂਦਾ ਗਿਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ