ਚੰਡੀਗੜ੍ਹ: ਸ਼ਨੀਵਾਰ-ਐਤਵਾਰ ਪਏ ਮੀਂਹ ਨੇ ਗਰਮੀ ਤੋਂ ਕੁਝ ਨਿਜਾਤ ਦਿਵਾਈ ਹੈ। ਅਜਿਹੇ 'ਚ ਮੁੜ ਤੋਂ ਮੌਸਮ ਵਿਭਾਗ ਨੇ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਅੱਜ ਪੰਜਾਬ ਤੋਂ ਇਲਾਵਾ ਚੰਡੀਗੜ੍ਹ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਤੇ ਰਾਜਸਥਾਨ 'ਚ ਭਾਰੀ ਮੀਂਹ ਪੈ ਸਕਦਾ ਹੈ।


ਉੱਧਰ ਮੁੰਬਈ ਕੋਰੋਨਾ ਵਾਇਰਸ ਦੇ ਨਾਲ-ਨਾਲ ਮੀਂਹ ਨਾਲ ਵੀ ਬੇਹਾਲ ਹੈ। ਮੌਸਮ ਵਿਭਾਗ ਨੇ ਮੁੰਬਈ 'ਚ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮਹਾਰਾਸ਼ਟਰ ਦੇ ਰਤਨਾਗਿਰੀ ਤੇ ਨਾਸਿਕ ਇਲਾਕਿਆਂ 'ਚ ਅੱਜ ਲਈ ਯੈਲੋ ਅਲਰਟ ਹੈ। ਇਸ ਦੌਰਾਨ ਤਾਪਮਾਨ 29 ਡਿਗਰੀ ਤੋਂ 25 ਡਿਗਰੀ ਸੈਲਸੀਅਸ ਰਹਿ ਸਕਦਾ ਹੈ।


ਮੁੰਬਈ 'ਚ ਪਿਛਲੇ ਚਾਰ ਦਿਨਾਂ ਤੋਂ ਜੰਮ ਕੇ ਮੀਂਹ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਬਾਰਸ਼ ਨਾਲ ਪਵਈ ਝੀਲ ਪੂਰੀ ਤਰ੍ਹਾਂ ਪਾਣੀ ਨਾਲ ਭਰ ਗਈ ਹੈ।


ਇਹ ਵੀ ਪੜ੍ਹੋ:


ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਕਰੋੜ 15 ਲੱਖ ਤੋਂ ਪਾਰ ਕੇਸ, ਮੌਤਾਂ ਦੀ ਗਿਣਤੀ 'ਚ ਵੱਡਾ ਇਜ਼ਾਫਾ


ਕੋਰੋਨਾ ਦੇ ਡਰ ਤੋਂ ਨੌਜਵਾਨ ਨੇ ਕੀਤੀ ਖੁਦਕੁਸ਼ੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ