ਗੁਰਦਾਸਪੁਰ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦਆਂ ਵੱਲੋਂ ਦਿੱਲੀ 'ਚ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਪਰੇਡ 'ਤੇ ਪੂਰੀ ਦੁਨੀਆ ਦੀ ਨਜ਼ਰਾਂ ਹਨ। ਇਸ ਟਰੈਕਟਰ ਪਰੇਡ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਰ ਪਿੰਡ ਤੇ ਸ਼ਹਿਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਿਆ ਜਾ ਰਿਹਾ ਹੈ। ਗੁਰਦਾਸਪੁਰ ਦੇ ਪਿੰਡ ਨੌਸ਼ਹਰਾ ਮੱਝਾ ਸਿੰਘ 'ਚ ਵੀ ਕਿਸਾਨਾਂ ਨੇ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਿਆ।
ਇਸ ਵਿੱਚ ਕਿਸਾਨ ਨੌਜਵਾਨ ਸ਼ਾਮਲ ਰਹੇ। ਇਸ ਪਰੇਡ ਰਿਹਰਸਲ ਮਾਰਚ ਵਿੱਚ 500 ਤੋਂ ਜਿਆਦਾ ਟਰੈਕਟਰਾਂ ਨੇ ਸ਼ਮੂਲੀਅਤ ਕੀਤੀ। ਗੁਰਦਾਸਪੁਰ ਦੇ ਨਜ਼ਦੀਕੀ 50 ਵੱਖ-ਵੱਖ ਕਸਬਿਆਂ ਵਿੱਚ ਹੁੰਦੇ ਹੋਏ ਲੋਕਾਂ ਨੂੰ ਜਾਗਰੂਕ ਕੀਤਾ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੱਧ ਚੜ੍ਹ ਕੇ 26 ਜਨਵਰੀ ਨੂੰ ਦਿੱਲੀ ਵਿੱਚ ਨਿਕਲਣ ਵਾਲੀ ਟਰੈਕਟਰ ਪਰੇਡ ਵਿੱਚ ਕਿਸਾਨਾਂ ਦਾ ਸਾਥ ਦੇਣ ਲਈ ਕਿਹਾ।
ਕਿਸਾਨਾਂ ਨੇ ਕਿਹਾ ਕਿ ਇਹ ਖੇਤੀ ਕਾਨੂੰਨ ਕਿਸਾਨਾਂ ਦੇ ਨਾਲ-ਨਾਲ ਹਰ ਦੂਜੇ ਵਰਗ ਨੂੰ ਵੀ ਪ੍ਰਭਾਵਿਤ ਕਰਨਗੇ ਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਸੰਕਟ ਵਿੱਚ ਲਿਆ ਖੜ੍ਹਾ ਕਰਨਗੇ। ਉੱਥੇ ਹੀ ਨੌਜਵਾਨ ਕਿਸਾਨਾਂ ਨੇ ਕਿਹਾ, ਸਰਕਾਰਾਂ ਕਹਿੰਦੀਆਂ ਹਨ ਕਿ ਨਸ਼ੇ ਕਾਰਨ ਪੰਜਾਬ ਉੱਡਦਾ ਪੰਜਾਬ ਹੋ ਗਿਆ ਹੈ ਪਰ ਅਸੀਂ ਉਨ੍ਹਾਂ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਹ ਉੱਡਦਾ ਪੰਜਾਬ ਨਹੀਂ ਬੁੱਕਦਾ ਪੰਜਾਬ ਹੈ। ਹੁਣ ਇਹ ਪੰਜਾਬ ਇੰਝ ਹੀ ਬੁੱਕਦਾ ਰਹੇਗਾ।
ਚੜੂਨੀ ਵੱਲੋਂ ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਆਰਐਸਐਸ ਦਾ ਏਜੰਟ ਕਰਾਰ, ਜਥੇਬੰਦੀਆਂ 'ਚ ਫੁੱਟ ਪਾਉਣ ਦੀ ਕੋਸ਼ਿਸ਼
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕਾਲੇ ਕਨੂੰਨ ਵਾਪਸ ਲੈਣੇ ਪੈਣਗੇ। ਜਦੋਂ ਤਕ ਮੋਦੀ ਸਰਕਾਰ ਇਹ ਕਾਲੇ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਓਦੋਂ ਤੱਕ ਇਹ ਅੰਦੋਲਨ ਇੰਜ ਹੀ ਜਾਰੀ ਰਹੇਗਾ। ਨੌਜਵਾਨ ਵਰਗ ਆਪਣੇ ਬਜ਼ੁਰਗਾਂ ਦਾ ਇਸ ਅੰਦੋਲਨ ਵਿੱਚ ਇੰਝ ਹੀ ਸਾਥ ਦਿੰਦਾ ਰਹੇਗਾ। ਉਨ੍ਹਾਂ ਕਿਹਾ ਕਿ 23 ਜਨਵਰੀ ਨੂੰ ਹਜ਼ਾਰਾਂ ਦੀ ਤਦਾਤ ਕਾਫਿਲੇ ਦੇ ਰੂਪ 'ਚ ਟਰੈਕਟਰ ਦਿੱਲੀ ਲਈ ਰਵਾਨਾ ਹੋ ਕੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
'ਉੱਡਦਾ ਪੰਜਾਬ' ਬਣਿਆ 'ਬੁੱਕਦਾ ਪੰਜਾਬ', ਹਰ ਪਿੰਡ ਦਿੱਸ ਰਹੇ ਟਰੈਕਟਰਾਂ ਦੇ ਕਾਫਲੇ
ਏਬੀਪੀ ਸਾਂਝਾ
Updated at:
18 Jan 2021 02:50 PM (IST)
ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦਆਂ ਵੱਲੋਂ ਦਿੱਲੀ 'ਚ 26 ਜਨਵਰੀ ਨੂੰ ਕੱਢੀ ਜਾਣ ਵਾਲੀ ਟਰੈਕਟਰ ਪਰੇਡ 'ਤੇ ਪੂਰੀ ਦੁਨੀਆ ਦੀ ਨਜ਼ਰਾਂ ਹਨ। ਇਸ ਟਰੈਕਟਰ ਪਰੇਡ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਰ ਪਿੰਡ ਤੇ ਸ਼ਹਿਰ ਵਿੱਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਰਿਹਰਸਲ ਮਾਰਚ ਕੱਢਿਆ ਜਾ ਰਿਹਾ ਹੈ
ਪੁਰਾਣੀ ਤਸਵੀਰ
- - - - - - - - - Advertisement - - - - - - - - -