ਯੂਜੀਸੀ ਨੈੱਟ ਰਿਜ਼ਲਟ 2020 ਦਾ ਐਲਾਨ ਹੋ ਗਿਆ ਹੈ।  ਇਸ ਪ੍ਰੀਖਿਆ 'ਚ 5 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਰਿਜ਼ਲਟ ਐਨਟੀਏ ਦੀ ਵੈੱਬਸਾਈਟ nta.ac.in 'ਤੇ ਉਪਲਬਧ ਹੈ। ਐਨਟੀਏ ਨੇ 24 ਸਤੰਬਰ ਤੋਂ 13 ਨਵੰਬਰ ਦਰਮਿਆਨ ਯੂਜੀਸੀ ਨੈੱਟ ਜੂਨ 2020 ਦੀ ਪ੍ਰੀਖਿਆ ਕਰਵਾਈ ਗਈ ਸੀ। ਰਜਿਸਟਰਡ 8,60,976 ਉਮੀਦਵਾਰਾਂ 'ਚੋਂ ਸਿਰਫ 5,26,707 ਪ੍ਰੀਖਿਆ 'ਚ ਸ਼ਾਮਲ ਹੋਏ ਸੀ।

ਇਹ ਪ੍ਰੀਖਿਆ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਮੋਡ 'ਚ ਆਯੋਜਿਤ ਕੀਤੀ ਗਈ ਸੀ, ਜਿਸ 'ਚ 12 ਪ੍ਰੀਖਿਆ ਦਿਨਾਂ 'ਚ 81 ਪ੍ਰੀਖਿਆਵਾਂ ਸ਼ਾਮਲ ਸੀ, ਹਰੇਕ ਪ੍ਰੀਖਿਆ ਦੋ ਸ਼ਿਫਟਾਂ 'ਚ ਲਈ ਜਾ ਰਹੀ ਸੀ। ਇਸ ਵਾਰ ਐਨਟੀਏ ਨੇ ਇਹ ਟੈਸਟ ਕੰਪਿਊਟਰ ਅਧਾਰਤ ਰੱਖਿਆ ਸੀ। ਸਾਰੇ ਵੱਡੇ ਵਿਸ਼ਿਆਂ ਲਈ ਫਾਈਨਲ ਕਟ ਆਫ ਜਾਰੀ ਕੀਤੀ ਗਈ ਹੈ। ਤੁਸੀਂ ਅਧਿਕਾਰਤ ਵੈੱਬਸਾਈਟ - nta.ac.in 'ਤੇ ਜਾ ਕੇ ਆਪਣੀ ਕਟੌਫ ਨੂੰ ਵੀ ਦੇਖ ਸਕਦੇ ਹੋ।

ਕਿਸਾਨ ਅੰਦੋਲਨ ਬਾਰੇ ਅੱਜ ਹੋਏਗਾ ਵੱਡਾ ਫੈਸਲਾ, ਤਿੰਨ ਵਜੇ ਵਾਲੀ ਮੀਟਿੰਗ 'ਤੇ ਸਭ ਦੀਆਂ ਨਜ਼ਰਾਂ, ਰੱਖਿਆ ਮੰਤਰੀ ਨੇ ਸੰਭਾਲੀ ਕਮਾਨ

UGC NET ਇੱਕ ਰਾਸ਼ਟਰੀ ਪੱਧਰ ਦਾ ਯੋਗਤਾ ਟੈਸਟ ਹੈ, ਪਰ ਇਸ ਦੇ ਦੋ ਮਹੱਤਵਪੂਰਨ ਕਾਰਜ ਹਨ। ਇਸ ਨਾਲ ਕਿਸੇ ਯੂਨੀਵਰਸਿਟੀ 'ਚ ਪੀਐਚਡੀ ਲਈ ਦਾਖਲਾ ਲੈਣ 'ਚ ਮਦਦ ਮਿਲਦੀ ਹੈ।  ਕਿਸੇ ਹੋਰ ਯੂਨੀਵਰਸਿਟੀ 'ਚ ਸਹਾਇਕ ਪ੍ਰੋਫੈਸਰ ਬਣਨ ਲਈ, ਇਸ ਦੀ ਯੋਗਤਾ ਜ਼ਰੂਰੀ ਹੈ। ਇਸ ਦੇ ਬਿਨਾਂ, ਪ੍ਰੋਫੈਸਰ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI