Unemployment in India:  ਦੁਨੀਆ ਦੇ ਸੱਤ ਅਜੂਬਿਆਂ ’ਚੋਂ ਇੱਕ ਤਾਜਮਹੱਲ ’ਚ ਅੱਜ ਬੰਬ ਹੋਣ ਦੀ ਝੂਠੀ ਖ਼ਬਰ ਫੈਲਾਈ ਗਈ। ਇਹ ਝੂਠੀ ਖ਼ਬਰ ਇੱਕ ਨੌਜਵਾਨ ਨੇ ਫ਼ੋਨ ਕਰਕੇ ਪੁਲਿਸ ਨੂੰ ਦਿੱਤੀ। ਬਾਅਦ ’ਚ ਪਤਾ ਲੱਗਾ ਕਿ ਉਹ ਨੌਜਵਾਨ ਅਸਲ ’ਚ ਬੇਰੁਜ਼ਗਾਰੀ ਕਾਰਨ ਪ੍ਰੇਸ਼ਾਨ ਸੀ। ਸੱਚਮੁਚ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਕਾਫ਼ੀ ਜ਼ਿਆਦਾ ਹੈ।

 

'ਸੈਂਟਰ ਫ਼ਾਰ ਮੌਨੀਟਰਿੰਗ ਇੰਡੀਅਨ ਇਕੌਨੋਮੀ’ (CMIE) ਦੇ ਅੰਕੜਿਆਂ ਅਨੁਸਾਰ ਬੀਤੇ ਫ਼ਰਵਰੀ ਮਹੀਨੇ ਬੇਰੁਜ਼ਗਾਰ ਦੀ ਦਰ ਆਪਣੇ ਸਿਖ਼ਰ ’ਤੇ ਸੀ। ਇਸ ਮਹੀਨੇ ਬੇਰੁਜ਼ਗਾਰੀ ਦੀ ਦਰ 6.9 ਫ਼ੀਸਦੀ ਰਹੀ; ਭਾਵ ਦੇਸ਼ ਦੇ 100 ਵਿੱਚੋਂ 6.9 ਫ਼ੀਸਦੀ ਲੋਕ ਬੇਰੋਜ਼ਗਾਰ ਹਨ।

 

ਜੇ ਅਪ੍ਰੈਲ 2020 ਦੇ ਅੰਕੜੇ ਵੇਖੀਏ, ਤਾਂ ਬੇਰੋਜ਼ਗਾਰੀ ਦਰ 23.52 ਫ਼ੀਸਦੀ ਦਰਜ ਕੀਤੀ ਗਈ ਸੀ ਪਰ ਤਦ ਦੇਸ਼ ’ਚ ਲੌਕਡਾਊਨ ਕਾਰਨ ਅੰਕੜਾ ਇੰਨਾ ਭਿਆਨਕ ਸੀ।

 

ਪਿਛਲੇ 12 ਮਹੀਨਿਆਂ ’ਚ ਕਿਵੇਂ ਰਹੀ ਬੇਰੋਜ਼ਗਾਰੀ ਦਰ (ਫ਼ੀ ਸਦੀ ਵਿੱਚ)

 

ਮਹੀਨਾ/ਸਾਲ

ਭਾਰਤ

ਸ਼ਹਿਰੀ

ਦਿਹਾਤੀ

ਫ਼ਰਵਰੀ 21

6.9

6.99

6.86

ਜਨਵਰੀ 21

6.53

8.08

5.83

ਦਸੰਬਰ 20

9.06

8.84

9.15

ਨਵੰਬਰ 20

6.5

7.07

6.24

ਅਕਤੂਬਰ 20

7.02

7.18

6.95

ਸਤੰਬਰ 20

6.68

8.45

5.88

ਅਗਸਤ 20

8.35

9.83

7.65

ਜੁਲਾਈ 20

7.4

9.37

6.51

ਜੂਨ 20

10.18

11.68

9.49

ਮਈ 20

21.73

23.14

21.11

ਅਪ੍ਰੈਲ 20

23.52

24.95

22.89

ਮਾਰਚ 20

8.75

9.41

8.44




ਦੱਸ ਦੇਈਏ ਕਿ ਦੇਸ਼ ਵਿੱਚ ਰੋਜ਼ਗਾਰ ਨਾਲ ਜੁੜੇ ‘ਨੈਸ਼ਨਲ ਸੈਂਪਲ ਸਰਵੇ ਆਫ਼ਿਸ’ (NSSO) ਦੀ ਰਿਪੋਰਟ ਮੁਤਾਬਕ ਸਾਲ 2017-18 ’ਚ ਬੇਰੁਜ਼ਗਾਰੀ ਦੀ ਦਰ 45 ਸਾਲਾਂ ਵਿੱਚ ਸਭ ਤੋਂ ਵੱਧ 6.1% ਦੇ ਪੱਧਰ ਉੱਤੇ ਪੁੱਜ ਗਈ ਸੀ।

 

ਕਿਰਤ ਤੇ ਰੋਜ਼ਗਾਰ ਮੰਤਰਾਲੇ ਅਨੁਸਾਰ ਸਾਲ 2013-14 ’ਚ ਬੇਰੁਜ਼ਗਾਰੀ ਦਰ 3.4 ਫ਼ੀਸਦੀ ਤੇ 2015-16 ’ਚ 3.7 ਫ਼ੀਸਦੀ ਸੀ।