ਹਾਂਗ ਕਾਂਗ ਵਿੱਚ, ਲੋਕਾਂ ਨੂੰ ਵੈਕਸੀਨ ਲਗਾਉਣ ਲਈ ਉਤਸ਼ਾਹਤ ਕਰਨ ਲਈ ਲਾਟਰੀ 'ਚ ਅਪਾਰਟਮੈਂਟ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਹਾਂਗਕਾਂਗ ਦਾ ਡਿਵੈਲਪਰ ਕੋਵਿਡ ਟੀਕਾ ਲਗਾਉਣ ਵਾਲੇ ਲੋਕਾਂ ਨੂੰ ਇਨਾਮ ਵਜੋਂ ਇੱਕ 14 ਲੱਖ ਡਾਲਰ ਦਾ ਅਪਾਰਟਮੈਂਟ ਦੇ ਰਿਹਾ ਹੈ, ਕਿਉਂਕਿ ਇੱਥੇ ਬਹੁਤ ਸਾਰੇ ਲੋਕ ਟੀਕਾਕਰਨ ਦੇ ਚਾਹਵਾਨ ਨਹੀਂ ਹਨ। 


 


ਸਿਨੋ ਗਰੁੱਪ ਦੀ ਐਨਜੀ ਟੈਂਗ ਫੋਂਗ ਚੈਰੀਟੇਬਲ ਫਾਉਂਡੇਸ਼ਨ ਅਤੇ ਚੀਨੀ ਅਸਟੇਟ ਹੋਲਡਿੰਗਜ਼ ਲਿਮਟਿਡ ਕੁਆਨ ਟੋਂਗ ਖੇਤਰ 'ਚ ਆਪਣੇ ਗ੍ਰੈਂਡ ਸੈਂਟਰਲ ਪ੍ਰੋਜੈਕਟ 'ਚ ਨਵੇਂ ਅਪਾਰਟਮੈਂਟਸ ਦੀ ਪੇਸ਼ਕਸ਼ ਕਰ ਰਹੀ ਹੈ। ਹਾਂਗ ਕਾਂਗ ਦੇ ਵਸਨੀਕ ਜੋ ਟੀਕੇ ਦੀਆਂ ਦੋਵੇਂ ਖੁਰਾਕਾਂ ਲੈਂਦੇ ਹਨ 449 ਵਰਗ ਫੁੱਟ (42-ਵਰਗ ਮੀਟਰ) ਅਪਾਰਟਮੈਂਟ ਲਈ ਡਰਾਅ ਦੇ ਯੋਗ ਹਨ। ਸਿਨੋ ਸਮੂਹ ਹਾਂਗ ਕਾਂਗ ਵਿੱਚ ਸੂਚੀਬੱਧ ਡਿਵੈਲਪਰ ਸਿਨੋ ਲੈਂਡ ਕਾਰਪੋਰੇਸ਼ਨ ਦੀ ਪੈਰੇਂਟ ਕੰਪਨੀ ਹੈ। 


 


ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਸਰਕਾਰ ਨੇ ਕਿਹਾ ਹੈ ਕਿ ਉਹ ਅਨਯੂਜ਼ਡ ਵੈਕਸੀਨ ਦੀਆਂ ਖੁਰਾਕਾਂ ਦਾਨ ਸਮੇਤ ਕਈ ਵਿਕਲਪਾਂ ਦਾ ਅਧਿਐਨ ਕਰ ਰਹੀ ਹੈ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਟੀਕੇ ਅਗਸਤ ਵਿੱਚ ਖਤਮ ਹੋਣ ਜਾ ਰਹੇ ਹਨ। ਹਾਂਗ ਕਾਂਗ ਦੀ ਸਰਕਾਰ ਕੁਆਰੰਟੀਨ ਪੀਰੀਅਡ ਨੂੰ ਘਟਾਉਣ ਵਰਗੇ ਨੀਤੀਗਤ ਪ੍ਰੋਤਸਾਹਨ ਦੇ ਕੇ ਲੋਕਾਂ ਨੂੰ ਆਪਣੇ ਸ਼ਾਟ ਲੈਣ ਲਈ ਉਤਸ਼ਾਹਤ ਕਰਨ ਲਈ ਕੰਮ ਕਰ ਰਹੀ ਹੈ। ਚੀਫ ਐਗਜ਼ੀਕਿਊਟਿਵ ਕੈਰੀ ਲਾਮ ਨੇ ਟੀਕੇ ਦੀ ਵੱਧ ਰਹੀ ਵਿਸ਼ਵਵਿਆਪੀ ਮੰਗ ਦੇ ਵਿਚਕਾਰ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਲਈ ਕਿਸੇ ਨਕਦ ਜਾਂ ਕਿਸੇ ਤਰ੍ਹਾਂ ਦੇ ਇੰਸੈਂਟਿਵ ਨੂੰ ਰੱਦ ਕਰ ਦਿੱਤਾ ਹੈ। 


 


ਹਾਂਗ ਕਾਂਗ ਦੀ 75 ਲੱਖ ਆਬਾਦੀ 'ਚੋਂ ਸਿਰਫ 12.6% ਨੂੰ ਪੂਰੀ ਤਰ੍ਹਾਂ ਵੈਕਸੀਨੇਟ ਕੀਤਾ ਗਿਆ ਹੈ, ਜਦਕਿ ਇਸ ਦੇ ਨੇੜਲੇ ਵਿੱਤੀ ਕੇਂਦਰ ਸਿੰਗਾਪੁਰ 'ਚ ਇਸ ਦੀ ਆਬਾਦੀ ਦਾ 28.3% ਨੂੰ  ਵੈਕਸੀਨੇਟ ਕੀਤਾ ਗਿਆ ਹੈ। ਹਾਂਗ ਕਾਂਗ 'ਚ ਮੁਫਤ ਅਪਾਰਟਮੈਂਟ ਦੀ ਪੇਸ਼ਕਸ਼ ਆਕਰਸ਼ਕ ਹੋਣਾ ਲਾਜ਼ਮੀ ਹੈ ਕਿਉਂਕਿ ਇੱਥੇ ਜਾਇਦਾਦ ਦੀਆਂ ਕੀਮਤਾਂ ਬਹੁਤ ਜ਼ਿਆਦਾ ਹਨ। ਅਮਰੀਕਾ ਦੇ ਨਿਊਯਾਰਕ, ਓਹੀਓ, ਮੈਰੀਲੈਂਡ, ਕੈਂਟਕੀ ਅਤੇ ਓਰੇਗਨ 'ਚ ਵੀ ਵੈਕਸੀਨ ਲੈਣ ਵਾਲੇ ਰੇਜ਼ੀਡੈਂਟਸ ਲਈ ਲਕੀ ਡਰਾਅ ਦਾ ਆਫਰ ਦਿੱਤਾ ਜਾ ਰਿਹਾ ਹੈ।