ਪਟਨਾ: ਕੋਰੋਨਾਵਾਇਰਸ ਦੇ ਸੰਕਰਮਣ ਵਿਰੁੱਧ ਲੜਾਈ ‘ਚ ਲੌਕਡਾਊਨ ਦੇ ਇਸ ਅਨੌਖੇ ਪ੍ਰਭਾਵ ਦੀ ਖੇਤਰੀ ਮੀਡੀਆ ‘ਚ ਚਰਚਾ ਹੋ ਰਹੀ ਹੈ। ਇਸ ਕਾਰਨ, ਜਦੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਲਾੜਾ ਪਟਨਾ ਦੀ ਲਾੜੀ ਨਾਲ ਵਿਆਹ ਲਈ ਬਾਰਾਤ ਨਹੀਂ ਲਿਆ ਸਕਿਆ ਤਾਂ ਉਨ੍ਹਾਂ ਨੇ ਆਨਲਾਈਨ ਵਿਆਹ ਕਰਵਾ ਲਿਆ।
ਲੌਕਡਾਊਨ ਕਾਰਨ ਪਟਨਾ ‘ਚ ਅਨੌਖਾ ਵਿਆਹ ਹੋਇਆ। ਲਾੜਾ ਯੂਪੀ ਦੇ ਗਾਜ਼ੀਆਬਾਦ ਦੇ ਸਾਹਿਬਾਬਾਦ ਵਿੱਚ ਸੀ ਤੇ ਲਾੜੀ ਪਟਨਾ ਦੇ ਸਮਾਣਾਪੁਰਾ ਵਿੱਚ ਸੀ। ਦੋਵੇਂ ਪਰਿਵਾਰਕ ਮੈਂਬਰਾਂ ਨਾਲ ਆਪਣੇ-ਆਪਣੇ ਘਰਾਂ ‘ਚ ਸੀ। ਲੈਪਟਾਪ 'ਤੇ ਦੋਵੇਂ ਪਰਿਵਾਰ ਇੱਕ ਦੂਜੇ ਦੇ ਸੰਪਰਕ ‘ਚ ਆਏ, ਫਿਰ ਕਾਜੀ ਨੇ ਆਨ-ਲਾਈਨ ਵਿਆਹ ਕਰਵਾਇਆ।
ਦੱਸ ਦਈਏ ਕਿ 23 ਮਾਰਚ ਨੂੰ ਹੋਣ ਵਾਲੇ ਵਿਆਹ ਦੀ ਤਿਆਰੀ ਪਟਨਾ ਦੇ ਹਾਰੂਨ ਨਗਰ ਵਿਖੇ ਇੱਕ ਕਮਿਊਨਿਟੀ ਹਾਲ ‘ਚ ਪੂਰੀ ਹੋ ਗਈ ਸੀ। ਸੱਦੇ ਵੀ ਭੇਜੇ ਗਏ ਪਰ ਕੋਰੋਨਾਵਾਇਰਸ ਦੇ ਸੰਕਰਮਣ ਕਾਰਨ ਪੈਦਾ ਹੋਈ ਸਥਿਤੀ ਵਿਆਹ ਤੋਂ ਪ੍ਰਹੇਜ਼ ਕਰਨ ਦਾ ਕਾਰਨ ਬਣ ਗਈ। ਅਜਿਹੀ ਸਥਿਤੀ ਵਿੱਚ ਦੋਵਾਂ ਪਰਿਵਾਰਾਂ ਨੇ ਆਨਲਾਈਨ ਵਿਆਹ ਕਰਨ ਦਾ ਫੈਸਲਾ ਕੀਤਾ।
ਪਟਨਾ ਵਿੱਚ ਦੁਲਹਨ ਦੇ ਘਰ ਮੌਜੂਦ ਕਾਜੀ ਨੇ ਦੋਵਾਂ ਨਾਲ ਵਿਆਹ ਕਰਵਾ ਲਿਆ। ਲਾੜੇ-ਲਾੜੀ ਨੇ ਇੱਕ ਦੂਜੇ ਨੂੰ ਦੇਖਿਆ ਅਤੇ ਵਿਆਹ ਦਾ ਇਕਰਾਰ ਕੀਤਾ। ਇਸ ਵਿਆਹ ਦੇ ਦੋ ਵਿਅਕਤੀ ਗਵਾਹ ਬਣਾਏ ਗਏ ਸੀ।
ਲੌਕਡਾਊਨ ਦੌਰਾਨ ਬਾਰਾਤ ਨਹੀਂ ਲਿਆ ਸਕਿਆ ਲਾੜਾ, ਤਾਂ ਲਾੜੀ ਨੇ ਕੀਤਾ ਕੁਝ ਅਜਿਹਾ
ਏਬੀਪੀ ਸਾਂਝਾ
Updated at:
25 Mar 2020 03:57 PM (IST)
ਕੋਰੋਨਾਵਾਇਰਸ ਦੇ ਸੰਕਰਮਣ ਵਿਰੁੱਧ ਲੜਾਈ ‘ਚ ਲੌਕਡਾਊਨ ਦੇ ਇਸ ਅਨੌਖੇ ਪ੍ਰਭਾਵ ਦੀ ਖੇਤਰੀ ਮੀਡੀਆ ‘ਚ ਚਰਚਾ ਹੋ ਰਹੀ ਹੈ। ਇਸ ਕਾਰਨ, ਜਦੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਲਾੜਾ ਪਟਨਾ ਦੀ ਲਾੜੀ ਨਾਲ ਵਿਆਹ ਲਈ ਬਾਰਾਤ ਨਹੀਂ ਲਿਆ ਸਕਿਆ ਤਾਂ ਉਨ੍ਹਾਂ ਨੇ ਆਨਲਾਈਨ ਵਿਆਹ ਕਰਵਾ ਲਿਆ।
- - - - - - - - - Advertisement - - - - - - - - -