ਸਰੈਆਹਾਟ: ਕਿਹਾ ਜਾਂਦਾ ਹੈ ਕਿ ਸਹੁਰਾ ਪਿਤਾ ਸਮਾਨ ਹੁੰਦਾ ਹੈ, ਪਰ ਝਾਰਖੰਡ ਤੋਂ ਇਸ ਰਿਸ਼ਤੇ 'ਤੇ ਦਾਗ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਮਕਾ ਜ਼ਿਲ੍ਹੇ 'ਚ 18 ਸਾਲਾ ਨਵ-ਵਿਆਹੁਤਾ ਨਾਲ ਸਹੁਰੇ ਦੀ ਮੌਜੂਦਗੀ 'ਚ ਪਿੰਡ ਦੇ ਨੌਜਵਾਨ ਨੇ ਕੁਕਰਮ ਕੀਤਾ। ਘਟਨਾ ਬਾਰੇ ਦੱਸਦਿਆਂ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੀ ਸੱਸ ਨੂੰ ਪੀੜਤਾ ਨੂੰ ਆਂਗਣਵਾੜੀ ਵਰਕਰ ਦੀ ਨੌਕਰੀ ਦਿਵਾਉਣ ਲਈ ਫੋਨ ਕੀਤਾ ਗਿਆ।
ਸੱਸ ਦੇ ਕਹਿਣ 'ਤੇ ਉਹ ਚਲੇ ਗਈ। ਇਸ ਦੌਰਾਨ ਉਸ ਘਰ 'ਚ ਉਸ ਦਾ ਸਹੁਰਾ ਪਹਿਲਾਂ ਤੋਂ ਹੀ ਮੌਜੂਦ ਸੀ। ਮੁਲਜ਼ਮ ਨੇ ਬਹਾਲੀ ਦੇ ਨਾਂ 'ਤੇ ਉਸ ਤੋਂ ਕਈ ਸਵਾਲ ਕੀਤੇ। ਇਸ ਤੋਂ ਬਾਅਦ ਮੁਲਜ਼ਮ ਦੇ ਇਸ਼ਾਰਾ ਕਰਨ ਤੋਂ ਬਾਅਦ ਸਹੁਰੇ ਨੇ ਦਰਵਾਜ਼ਾ ਬੰਦ ਕਰ ਦਿੱਤਾ। ਸਹੁਰੇ ਦੀ ਮਦਦ ਨਾਲ ਮੁਲਜ਼ਮ ਨੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ।
ਨੂੰਹ ਰੌਲ਼ਾ ਪਾਉਂਦੀ ਰਹੀ, ਪਰ ਸਹੁਰਾ ਆਪਣੇ ਦੋਸਤ ਦੀ ਮਦਦ 'ਚ ਲੱਗਿਆ ਰਿਹਾ। ਵਾਰਦਾਤ ਤੋਂ ਬਾਅਦ ਔਰਤ ਨੂੰ ਕਿਸੇ ਨੂੰ ਕੁਝ ਨਾ ਦੱਸਣ ਦੀ ਧਮਕੀ ਵੀ ਦਿੱਤੀ ਗਈ, ਪਰ ਪੀੜਤਾ ਨੇ ਹਿੰਮਤ ਕਰਕੇ ਪੁਲਿਸ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ। ਪੁਲਿਸ ਨੇ ਸਹੁਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੂਸਰੇ ਮੁਲਜ਼ਮ ਦੀ ਭਾਲ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਆਂਗਣਵਾੜੀ ਦੀ ਨੌਕਰੀ ਲਈ ਇੱਜ਼ਤ ਦਾ ਸੌਦਾ, ਸਹੁਰੇ ਦੇ ਸਾਹਮਣੇ ਨੂੰਹ ਨਾਲ ਕੁਕਰਮ
ਏਬੀਪੀ ਸਾਂਝਾ
Updated at:
01 Mar 2020 02:12 PM (IST)
ਦੁਮਕਾ ਜ਼ਿਲ੍ਹੇ 'ਚ 18 ਸਾਲਾ ਨਵ-ਵਿਆਹੁਤਾ ਨਾਲ ਸਹੁਰੇ ਦੀ ਮੌਜੂਦਗੀ 'ਚ ਪਿੰਡ ਦੇ ਨੌਜਵਾਨ ਨੇ ਕੁਕਰਮ ਕੀਤਾ। ਘਟਨਾ ਬਾਰੇ ਦੱਸਦਿਆਂ ਪੀੜਤਾ ਨੇ ਦੱਸਿਆ ਕਿ ਉਸ ਦੀ ਸੱਸ ਨੇ ਪੀੜਤਾ ਨੂੰ ਆਂਗਣਵਾੜੀ ਵਰਕਰ ਦੀ ਨੌਕਰੀ ਦਿਵਾਉਣ ਲਈ ਫੋਨ ਕੀਤਾ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -