ਨਵੀਂ ਦਿੱਲੀ: ਰੇਲਵੇ ਵਧੇਰੇ ਮੰਗ ਵਾਲੇ ਖੇਤਰਾਂ 'ਚ ਯਾਤਰੀਆਂ ਦੀ ਸਹੂਲਤ ਲਈ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਲਈ ਰਾਜ ਸਰਕਾਰਾਂ ਤੋਂ ਸਹਿਮਤੀ ਮੰਗੀ ਜਾ ਰਹੀ ਹੈ। ਹਾਲਾਂਕਿ ਰੇਲਵੇ ਮੰਤਰਾਲੇ ਦੇ ਬੁਲਾਰੇ ਨੇ ਇਹ ਨਹੀਂ ਦੱਸਿਆ ਕਿ ਫਿਲਹਾਲ ਚੱਲ ਰਹੀਆਂ 230 ਵਿਸ਼ੇਸ਼ ਰੇਲ ਗੱਡੀਆਂ ਤੋਂ ਇਲਾਵਾ ਹੋਰ ਕਿੰਨੀਆਂ ਅਜਿਹੀਆਂ ਰੇਲ ਗੱਡੀਆਂ ਚਲਾਈਆਂ ਜਾਣਗੀਆਂ।
ਸੂਤਰਾਂ ਨੇ ਦੱਸਿਆ ਕਿ ਨਵੀਂ ਸਪੈਸ਼ਲ ਟ੍ਰੇਨ ਚਲਾਉਣ ਦਾ ਐਲਾਨ ਅਗਲੇ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਮੌਜੂਦਾ ਸਮੇਂ ਕੋਵਿਡ -19 ਦੇ ਕਾਰਨ ਸਾਰੀਆਂ ਨਿਯਮਤ ਯਾਤਰੀ ਸੇਵਾਵਾਂ ਮੁਅੱਤਲ ਕੀਤੀਆਂ ਗਈਆਂ ਹਨ। ਰੇਲਵੇ ਦੇ ਬੁਲਾਰੇ ਨੇ ਕਿਹਾ, “ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀਆਂ ਯੋਜਨਾਵਾਂ ਹਨ। ਰਾਜ ਸਰਕਾਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ।”
ਕੰਮ ਦੀ ਗੱਲ: ਹੁਣ ਅਧਾਰ ਕਾਰਡ ਨਾਲ ਲੈ ਕੇ ਕਿਤੇ ਵੀ ਜਾਣ ਦੀ ਨਹੀਂ ਲੋੜ, ਇੰਝ ਮੋਬਾਈਲ 'ਤੇ ਹੀ ਕਰੋ ਡਾਊਨਲੋਡ
ਕੋਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਮਾਰਚ ਦੇ ਮਹੀਨੇ ਵਿੱਚ ਰੇਲਗੱਡੀ ਦੀ ਆਵਾਜਾਈ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਗਈ ਸੀ। ਹਾਲਾਂਕਿ, ਬਾਅਦ ਵਿੱਚ ਰੇਲ ਗੱਡੀਆਂ ਸ਼ੁਰੂ ਕੀਤੀਆਂ ਗਈਆਂ ਸੀ। ਹੁਣ ਇਸ 'ਚ ਹੋਰ ਰੇਲ ਗੱਡੀਆਂ ਜੋੜਨ ਦੀ ਸੰਭਾਵਨਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕੀ ਚੱਲਣਗੀਆਂ ਹੋਰ ਟ੍ਰੇਨਾਂ? ਰੇਲ ਮੰਤਰਾਲੇ ਨੇ ਦਿੱਤਾ ਅਹਿਮ ਬਿਆਨ
ਏਬੀਪੀ ਸਾਂਝਾ
Updated at:
01 Sep 2020 05:58 PM (IST)
ਰੇਲਵੇ ਵਧੇਰੇ ਮੰਗ ਵਾਲੇ ਖੇਤਰਾਂ 'ਚ ਯਾਤਰੀਆਂ ਦੀ ਸਹੂਲਤ ਲਈ ਹੋਰ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਬਣਾ ਰਿਹਾ ਹੈ, ਜਿਸ ਲਈ ਰਾਜ ਸਰਕਾਰਾਂ ਤੋਂ ਸਹਿਮਤੀ ਮੰਗੀ ਜਾ ਰਹੀ ਹੈ।
- - - - - - - - - Advertisement - - - - - - - - -