ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅਰਜੁਨ ਕਪੂਰ ਪਹਿਲੀ ਵਾਰ ਇਕੱਠੇ ਕੰਮ ਕਰਨ ਜਾ ਰਹੇ ਹਨ। ਹੌਰਰ-ਕੌਮੇਡੀ ਫ਼ਿਲਮ 'ਭੂਤ-ਪੁਲਿਸ' ਲਈ ਦੋਵਾਂ ਨੂੰ ਕਾਸਟ ਕੀਤਾ ਗਿਆ ਹੈ। ਫ਼ਿਲਮ ਦਾ ਕਰਿਊ ਸਾਲ ਦੇ ਐਂਡ ਤੱਕ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ।

ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਪਿੱਛੇ ਲੜਦੇ ਫੈਨਸ ਨੂੰ ਇਨ੍ਹਾਂ ਕਲਾਕਾਰਾਂ ਦੀ ਸਲਾਹ

ਨਿਰਦੇਸ਼ਕ ਪਵਨ ਕ੍ਰਿਪਾਲਾਨੀ ਨੇ ਫ਼ਿਲਮ ਦਾ ਐਲਾਨ ਕਰਦੇ ਹੋਏ ਇਹ ਵੀ ਦੱਸਿਆ ਕਿ ਫ਼ਿਲਮ 'ਚ ਅਲੀ ਫ਼ਜ਼ਲ ਤੇ ਫਾਤਿਮਾ ਸਨਾ ਸ਼ੇਖ ਵੀ ਖ਼ਾਸ ਕਿਰਦਾਰਾਂ 'ਚ ਨਜ਼ਰ ਆਉਣਗੇ। ਹਰ ਕਿਸੇ ਫ਼ਿਲਮ ਦੇ ਐਲਾਨ 'ਤੇ ਦਰਸ਼ਕਾਂ ਦੀ ਖੂਬ ਨਜ਼ਰ ਹੁੰਦੀ ਹੈ ਕਿ ਫ਼ਿਲਮ ਦੀ ਕਾਸਟਿੰਗ 'ਚ ਕੌਣ-ਕੌਣ ਹੈ ਤੇ ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਨੂੰ ਅਰਜੁਨ ਕਪੂਰ ਦੀ ਕਾਸਟਿੰਗ ਖਾਸੀ ਪਸੰਦ ਨਹੀਂ।

'Bigg Boss 10' ਦੇ ਕੰਟੈਸਟੰਟ ਗੌਰਵ ਚੌਪੜਾ ਦੇ ਪਿਤਾ ਦਾ ਦੇਹਾਂਤ, 10 ਦਿਨ ਪਹਿਲਾਂ ਹੋਈ ਸੀ ਮਾਂ ਦੀ ਮੌਤ

ਲੋਕ ਸੋਸ਼ਲ ਮੀਡੀਆ 'ਤੇ ਇਹ ਤੱਕ ਲਿਖ ਰਹੇ ਨੇ "ਅਰਜੁਨ ਕਪੂਰ ਨੂੰ ਨਾ ਲਵੋ ਫ਼ਿਲਮ 100 ਪ੍ਰਤੀਸ਼ਤ ਫਲਾਪ ਹੋ ਜਾਏਗੀ।" ਲੋਕਾਂ ਦਾ ਅਰਜੁਨ ਕਪੂਰ 'ਤੇ ਇਹ ਗੁੱਸਾ ਨੈਪੋਟਿਜ਼ਮ ਦਾ ਕਾਰਨ ਤਾਂ ਹੈ ਹੀ ਪਰ 'ਪਾਨੀਪਤ' ਦੇ ਰਿਲੀਜ਼ ਤੋਂ ਬਾਅਦ ਵੀ ਵਿਊਰਜ਼ ਨੂੰ ਅਰਜੁਨ ਦਾ ਕੰਮ ਪਸੰਦ ਨਹੀਂ ਆਇਆ ਸੀ। ਹੁਣ ਹੌਰਰ-ਕੌਮੇਡੀ ਫ਼ਿਲਮ 'ਭੂਤ-ਪੁਲਿਸ' ਰਾਹੀਂ ਅਰਜੁਨ ਕਪੂਰ ਆਪਣੇ ਹੈਟਰਸ ਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ