ਅੱਜ ਮੁਸ਼ਕਲ ਹੋ ਸਕਦਾ ਦਿੱਲੀ-ਐਨਸੀਆਰ 'ਚ ਸਫਰ, ਓਲਾ-ਉਬਰ ਕੈਬ ਨੇ ਕੀਤਾ ਹੜਤਾਲ ਦਾ ਐਲਾਨ
ਏਬੀਪੀ ਸਾਂਝਾ | 01 Sep 2020 12:25 PM (IST)
ਹੜਤਾਲ ਤੋਂ ਵੱਡੀ ਗਿਣਤੀ ਵਿੱਚ ਲੋਕ ਪ੍ਰੇਸ਼ਾਨ ਹੋ ਸਕਦੇ ਹਨ, ਕਿਉਂਕਿ ਮੈਟਰੋ ਸੇਵਾ ਪਹਿਲਾਂ ਹੀ ਬੰਦ ਹੈ ਤੇ ਸਰਕਾਰੀ ਬੱਸਾਂ ਸਮਾਜਿਕ ਦੂਰੀ ਦੇ ਨਿਯਮਾਂ ਦੇ ਮੱਦੇਨਜ਼ਰ ਘੱਟ ਸਮਰੱਥਾ ਵਿੱਚ ਚੱਲ ਰਹੀਆਂ ਹਨ।
ਨਵੀਂ ਦਿੱਲੀ: ਕੈਬ ਸਰਵਿਸ ਓਲਾ ਤੇ ਉਬਰ ਦੇ ਡਰਾਈਵਰ ਅੱਜ ਤੋਂ ਦਿੱਲੀ-ਐਨਸੀਆਰ ਵਿੱਚ ਹੜਤਾਲ ਕਰਨਗੇ। ਉਨ੍ਹਾਂ ਦੀ ਮੰਗ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਕਰਜ਼ੇ ਦੀ ਅਦਾਇਗੀ ਦੀ ਕਿਸ਼ਤ 'ਤੇ ਪਾਬੰਦੀ ਲਾਈ ਜਾਵੇ ਤੇ ਕਿਰਾਏ ਵਿੱਚ ਵਾਧਾ ਕੀਤਾ ਜਾਵੇ। ਸਰਵੋਦਿਆ ਡਰਾਈਵਰ ਐਸੋਸੀਏਸ਼ਨ ਦਿੱਲੀ ਦੇ ਪ੍ਰਧਾਨ ਕਮਲਜੀਤ ਸਿੰਘ ਗਿੱਲ ਨੇ ਕਿਹਾ ਕਿ ਲਗਪਗ ਦੋ ਲੱਖ ਕੈਬ ਸਰਵਿਸ ਡਰਾਈਵਰਾਂ ਨੇ ਹੜਤਾਲ ਕੀਤੀ ਹੈ, ਕਿਉਂਕਿ ਸਰਕਾਰ ਨੇ ਉਨ੍ਹਾਂ ਦੀਆਂ ਅਪੀਲਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਗਿੱਲ ਨੇ ਕਿਹਾ, “ਲੌਕਡਾਊਨ ਕਰਕੇ ਗੰਭੀਰ ਵਿੱਤੀ ਸੰਕਟ ਕਾਰਨ ਡਰਾਈਵਰ ਮਾਸਿਕ ਕਿਸ਼ਤ ਦਾ ਭੁਗਤਾਨ ਨਹੀਂ ਕਰ ਪਾਉਣਗੇ। ਕਰਜ਼ੇ ਦੀ ਕਿਸ਼ਤ ਦੀ ਮੁੜ ਅਦਾਇਗੀ ’ਤੇ ਰੋਕ ਅੱਜ ਖ਼ਤਮ ਹੋ ਗਈ ਹੈ ਤੇ ਬੈਂਕ ਪਹਿਲਾਂ ਹੀ ਸਾਡੇ 'ਤੇ ਦਬਾਅ ਪਾਇਆ ਜਾ ਰਿਹਾ ਹੈ। ਚਾਲਕਾਂ ਨੂੰ ਡਰ ਹੈ ਕਿ ਜੇਕਰ ਕਿਸ਼ਤ ਨਹੀਂ ਭਰੀ ਗਈ ਤਾਂ ਬੈਂਕ ਕਾਰ ਲੈ ਜਾਣਗੇ।” ਕੈਬ ਡਰਾਈਵਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਕਿਰਾਇਆ ਵਧਾਇਆ ਜਾਵੇ ਤੇ ਓਲਾ ਤੇ ਉਬਰ ਆਪਣਾ ਕਮਿਸ਼ਨ ਵਧਾਏ। ਗਿੱਲ ਨੇ ਕਿਹਾ ਕਿ ਸਰਕਾਰ ਨੂੰ ਕੈਬ ਸੇਵਾ ਪ੍ਰਦਾਤਾ ਦੀ ਬਜਾਏ ਕਿਰਾਏ ਦਾ ਫ਼ੈਸਲਾ ਕਰਨਾ ਚਾਹੀਦਾ ਹੈ। ਹੜਤਾਲ 'ਤੇ ਚੱਲ ਰਹੇ ਡਰਾਈਵਰਾਂ ਦੇ ਐਲਾਨ ਬਾਰੇ ਓਲਾ ਤੇ ਉਬੇਰ ਵੱਲੋਂ ਤੁਰੰਤ ਕੋਈ ਪ੍ਰਤੀਕ੍ਰਿਆ ਨਹੀਂ ਮਿਲੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904