ਨਵੀਂ ਦਿੱਲੀ: ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਹੈ। ਅੱਜ ਦੇਸ਼ ਉਨ੍ਹਾਂ ਨੂੰ ਆਖਰੀ ਵਿਦਾਈ ਦੇਵੇਗਾ ਤੇ ਆਪਣੇ ਪਸੰਦੀਦਾ ਰਾਜਨੇਤਾ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪ੍ਰਣਬ ਮੁਖਰਜੀ ਦੀ ਮ੍ਰਿਤਕ ਦੇਹ ਨੂੰ ਹੁਣੇ ਹੀ ਹਸਪਤਾਲ ਤੋਂ ਰਾਜਾਜੀ ਮਾਰਗ 'ਤੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਲਿਆਂਦਾ ਗਿਆ ਹੈ।
ਮੁਖਰਜੀ ਦੀ ਰਿਹਾਇਸ਼ 'ਚ ਹੀ ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਅੰਤਮ ਦਰਸ਼ਨ ਕਰਨਗੇ। ਦੱਸ ਦਈਏ ਕਿ ਸਵੇਰੇ 11 ਤੋਂ 12 ਵਜੇ ਤੱਕ ਆਮ ਲੋਕ ਉਨ੍ਹਾਂ ਦੇ ਆਖਰੀ ਦਰਸ਼ਨ ਕਰ ਸਕਣਗੇ।
ਅੰਤਿਮ ਸੰਸਕਾਰ ਦੁਪਹਿਰ 2 ਵਜੇ ਕੀਤਾ ਜਾਵੇਗਾ:
ਪ੍ਰਣਬ ਮੁਖਰਜੀ ਦਾ ਅੰਤਿਮ ਸੰਸਕਾਰ ਲੋਧੀ ਰੋਡ 'ਤੇ ਸ਼ਮਸ਼ਾਨਘਾਟ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਆਖਰੀ ਕਿਰਿਆ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਦੇਹ ਪੰਜ ਤੱਤਾਂ ਵਿੱਚ ਵਿਲੀਨ ਹੋ ਜਾਵੇਗੀ। ਅੰਤਮ ਸੰਸਕਾਰ ਤੋਂ ਪਹਿਲਾਂ ਦੇਹ ਨੂੰ ਆਖਰੀ ਫੇਰੀ ਲਈ ਰੱਖਿਆ ਜਾਵੇਗਾ।
ਪ੍ਰਣਬ ਮੁਖਰਜੀ ਦੇ ਸਸਕਾਰ ਤੋਂ ਪਹਿਲਾਂ ਉਨ੍ਹਾਂ ਦੀ ਦੇਹ ਨੂੰ ਸਰਕਾਰੀ ਨਿਵਾਸ 'ਤੇ 10 ਰਾਜਾਜੀ ਮਾਰਗ 'ਤੇ ਰੱਖਿਆ ਜਾਵੇਗਾ, ਜਿੱਥੇ ਰਾਜਨੇਤਾ ਤੇ ਆਮ ਲੋਕ ਉਨ੍ਹਾਂ ਦੇ ਅੰਤਮ ਦਰਸ਼ਨ ਕਰ ਸਕਣਗੇ।
ਦੇਸ਼ ਵਿੱਚ ਸੱਤ ਦਿਨ ਰਾਜ ਸੋਗ
ਪ੍ਰਣਬ ਮੁਖਰਜੀ ਦੇ ਦੇਹਾਂਤ ‘ਤੇ ਦੇਸ਼ ਵਿੱਚ ਸੱਤ ਦਿਨਾਂ ਦੇ ਰਾਜ ਸੋਗ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਦੇ ਸਕੱਤਰੇਤ, ਅਸੈਂਬਲੀ ਸਮੇਤ ਕਈ ਸਰਕਾਰੀ ਅਦਾਰਿਆਂ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਗਿਆ ਹੈ।
ਕੋਰੋਨਾਵਾਇਰਸ ਅਤੇ ਸਾਰੇ ਵਿਰੋਧਾਂ ਦਰਮਿਆਨ ਅੱਜ ਤੋਂ ਸ਼ੁਰੂ ਹੋਏ ਜੇਈਈ ਮੇਨ ਦੀਆਂ ਪ੍ਰੀਖਿਆਵਾਂ
ਪ੍ਰੀਖਿਆ ਕੇਂਦਰ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ NTA ਵਲੋਂ ਜਾਰੀ ਦਿਸ਼ਾ ਨਿਰਦੇਸ਼ ਕੀ ਕਹਿੰਦੇ ਨੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਮੌਤ: ਆਖਰੀ ਦਰਸ਼ਨ, ਅੰਤਮ ਸੰਸਕਾਰ ਕਦੋਂ ਤੇ ਕਿੱਥੇ, ਪੜ੍ਹੋ ਪੂਰਾ ਜਾਣਕਾਰੀ
ਏਬੀਪੀ ਸਾਂਝਾ
Updated at:
01 Sep 2020 10:27 AM (IST)
ਪ੍ਰਣਬ ਮੁਖਰਜੀ ਦਾ ਅੰਤਿਮ ਸੰਸਕਾਰ ਲੋਧੀ ਰੋਡ 'ਤੇ ਸ਼ਮਸ਼ਾਨਘਾਟ ਵਿਖੇ ਦੁਪਹਿਰ 2 ਵਜੇ ਕੀਤਾ ਜਾਵੇਗਾ। ਸਵੇਰੇ 11 ਤੋਂ 12 ਵਜੇ ਤੱਕ ਆਮ ਲੋਕ ਉਨ੍ਹਾਂ ਦੇ ਆਖਰੀ ਦਰਸ਼ਨ ਕਰ ਸਕਣਗੇ।
- - - - - - - - - Advertisement - - - - - - - - -