ਗੌਰਵ ਚੋਪੜਾ ਨੇ ਆਪਣੇ ਨੋਟ ਵਿੱਚ ਲਿਖਿਆ, "ਸ਼੍ਰੀ ਸਵਤੰਤਰ ਚੋਪੜਾ ਮੇਰੇ ਹੀਰੋ, ਮੇਰੇ ਆਦਰਸ਼, ਮੇਰੀ ਪ੍ਰੇਰਣਾ। ਮੈਨੂੰ ਇਹ ਵਿਸ਼ਵਾਸ ਕਰਨ ਵਿੱਚ ਸਮਾਂ ਲੱਗੇਗਾ ਕਿ ਲੱਖਾਂ ਵਿੱਚ ਕੋਈ ਉਨ੍ਹਾਂ ਵਰਗਾ ਹੋਵੇਗਾ ਕੀ? ਮੈਨੂੰ ਨਹੀਂ ਲੱਗਦਾ... ਮੇਰਾ ਆਦਰਸ਼ ਵਿਅਕਤੀ, ਆਦਰਸ਼ ਪੁੱਤਰ, ਆਦਰਸ਼ ਭਰਾ ਤੇ ਇੱਕ ਅਜਿਹਾ ਵਿਅਕਤੀ ਜਿਸ ਨੇ ਪਰਿਵਾਰ ਨੂੰ ਸਭ ਤੋਂ ਉੱਪਰ ਰੱਖਿਆ। ਇਹ ਸਮਝਣ ਵਿਚ ਮੈਨੂੰ 25 ਸਾਲ ਲੱਗ ਗਏ ਕਿ ਸਾਰੇ ਪਿਤਾ ਉਨ੍ਹਾਂ ਵਰਗੇ ਨਹੀਂ ਹਨ ਉਹ ਸਪੈਸ਼ਲ ਸੀ।"
ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਪਿੱਛੇ ਲੜਦੇ ਫੈਨਸ ਨੂੰ ਇਨ੍ਹਾਂ ਕਲਾਕਾਰਾਂ ਦੀ ਸਲਾਹ
ਗੌਰਵ ਚੋਪੜਾ ਨੇ ਅੱਗੇ ਲਿਖਿਆ, "ਉਸ ਦਾ ਪੁੱਤਰ ਬਣਨਾ ਮੇਰੇ ਲਈ ਵਰਦਾਨ ਵਰਗਾ ਹੈ। ਬਚਪਨ 'ਚ ਜਦੋਂ ਮੈਂ ਉਨ੍ਹਾਂ ਨਾਲ ਗਲੀਆਂ ਜਾਂ ਬਾਜ਼ਾਰਾਂ 'ਚ ਜਾਂਦਾ ਹੁੰਦਾ ਸੀ ਤਾਂ ਲੋਕ ਮੈਨੂੰ ਜਾਣਦੇ ਸੀ ਕਿਉਂਕਿ ਮੈਂ ਉਨ੍ਹਾਂ ਦਾ ਪੁੱਤਰ ਸੀ। ਦੁਕਾਨਦਾਰ ਮੈਨੂੰ ਦੁਲਾਰਦੇ ਸੀ ਅਤੇ ਪੈਸੇ ਘੱਟ ਲਗਾਉਂਦੇ ਸੀ, ਕਿਉਂਕਿ ਮੈਂ ਉਨ੍ਹਾਂ ਦਾ ਬੇਟਾ ਸੀ ਮੇਰੀ ਮਾਂ ਨੇ 19 ਤਰੀਕ ਨੂੰ ਅਲਵਿਦਾ ਕਿਹਾ ਅਤੇ ਪਿਤਾ ਨੇ 29 ਨੂੰ। ਉਹ ਦੋਵੇਂ 10 ਦਿਨਾਂ 'ਚ ਚਲੇ ਗਏ। ਜ਼ਿੰਦਗੀ 'ਚ ਇਕ ਖਾਲੀਪਨ ਆਇਆ ਹੈ ਜੋ ਕਦੇ ਨਹੀਂ ਭਰਨ ਵਾਲਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ