ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਅਨਲੌਕ-4 ਲਈ ਗਾਈਡਲਾਈਨਜ਼ ਜਾਰੀ ਕਰ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਨੇ ਕੇਂਦਰ ਵਲੋਂ ਜਾਰੀ ਹਿਦਾਇਤਾਂ ਨੂੰ ਨਹੀਂ ਮੰਨਿਆ। ਸਰਕਾਰ ਨੇ ਗਾਈਡਲਾਈਨਜ਼ ਨੂੰ ਲੈ ਕੇ ਕੇਂਦਰ ਤੋਂ ਆਪਣਾ ਰੁੱਖ ਵੱਖ ਰੱਖਿਆ ਹੈ। ਕੈਪਟਨ ਸਰਕਾਰ ਨੇ ਕੇਂਦਰ ਵਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਨੂੰ ਹੂ-ਬ-ਹੂ ਫੋਲੋ ਨਹੀਂ ਕੀਤਾ।
-ਪੰਜਾਬ 'ਚ ਵੀਕਐਂਡ ਕਰਫਿਊ ਨਹੀਂ ਹਟਾਇਆ ਗਿਆ। ਵੀਕਐਂਡ ਕਰਫਿਊ ਅਜੇ ਵੀ 30 ਸਤੰਬਰ ਤੱਕ ਜਾਰੀ ਰਹੇਗਾ।
-ਨਾਈਟ ਕਰਫਿਊ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
-ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਸ਼ਾਮ 6:30 ਵਜੇ ਹੀ ਰਹੇਗਾ।
-ਕਾਰ 'ਚ ਸਿਰਫ 3 ਲੋਕਾਂ ਨੂੰ ਬੈਠਣ ਦੀ ਇਜਾਜ਼ਤ ਹੋਵੇਗੀ।
-ਸੂਬੇ 'ਚ ਬਸਾਂ ਤੇ ਪਬਲਿਕ ਟਰਾਂਸਪੋਰਟ 50 ਫ਼ੀਸਦ ਸਵਾਰੀਆਂ ਨਾਲ ਹੀ ਚਲਾਏ ਜਾ ਸਕਦੇ ਹਨ।
-ਰਾਜਨੀਤਿਕ, ਧਾਰਮਿਕ, ਸੋਸ਼ਲ ਗੈਥਰਿੰਗ ਤੇ ਪ੍ਰਦਰਸ਼ਨਾਂ 'ਤੇ ਬੈਨ ਜਾਰੀ ਹੈ।
-ਵਿਆਹ 'ਤੇ 30 ਤੇ ਸੰਸਕਾਰ 'ਤੇ 20 ਲੋਕਾਂ ਦੇ ਇਕੱਠ ਨੂੰ ਹੀ ਇਜਾਜ਼ਤ ਹੋਵੇਗੀ। ਇਹ ਸਾਰੀਆਂ ਗਾਈਡਲਾਈਨਜ਼ ਸ਼ਹਿਰੀ ਇਲਾਕਿਆਂ 'ਤੇ ਲਾਗੂ ਹੋਣਗੀਆਂ।