ਅੱਜ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁਖਰਜੀ 2012 ਤੋਂ 2017 ਤੱਕ 13 ਵੇਂ ਰਾਸ਼ਟਰਪਤੀ ਰਹੇ ਹਨ। ਪ੍ਰਣਬ ਮੁਖਰਜੀ ਨੂੰ ਰਾਜਨੀਤਕ ਗਲਿਆਰੇ 'ਪ੍ਰਣਬ ਦਾ' ਕਹਿੰਦੇ ਸੀ। ਉਨ੍ਹਾਂ ਕੋਲ ਰਾਜਨੀਤੀ ਦਾ ਲੰਮਾ ਤਜਰਬਾ ਹੈ, ਜਿਸ ਨੂੰ ਹਰ ਕੋਈ ਮੰਨਦਾ ਹੈ। ਯੂ ਪੀ ਏ ਸਰਕਾਰ 'ਚ ਪ੍ਰਣਬ ਮੁਖਰਜੀ ਦੀਆਂ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਇਲਾਵਾ ਕਈ ਅਹਿਮ ਜ਼ਿੰਮੇਵਾਰੀਆਂ ਸੀ।
ਉਨ੍ਹਾਂ ਨੂੰ ਕਾਂਗਰਸ ਦਾ 'ਸੰਕਤਮੋਚਕ' ਕਿਹਾ ਜਾਂਦਾ ਸੀ। ਪ੍ਰਣਬ ਮੁਖਰਜੀ ਨੇ ਆਪਣੇ ਰਾਜਨੀਤਿਕ ਜੀਵਨ ਦੀ ਸ਼ੁਰੂਆਤ ਬੰਗਲਾ ਕਾਂਗਰਸ ਨਾਲ ਕੀਤੀ ਸੀ। ਜੁਲਾਈ 1969 'ਚ ਉਹ ਪਹਿਲੀ ਵਾਰ ਰਾਜ ਸਭਾ ਲਈ ਚੁਣੇ ਗਏ। ਇਸ ਤੋਂ ਬਾਅਦ ਉਹ ਸਾਲ 1975, 1981, 1993 ਅਤੇ 1999 'ਚ ਰਾਜ ਸਭਾ ਦੇ ਮੈਂਬਰ ਰਹੇ। ਇਸ ਤੋਂ ਇਲਾਵਾ ਉਹ 1980 ਤੋਂ 1985 ਤੱਕ ਰਾਜ ਵਿੱਚ ਸਦਨ ਦੇ ਨੇਤਾ ਵੀ ਰਹੇ। ਉਹ ਮਈ 2004 'ਚ ਚੋਣ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਅਤੇ 2012 ਤੱਕ ਸਦਨ ਦੇ ਨੇਤਾ ਰਹੇ।
1986 'ਚ ਕਾਂਗਰਸ ਤੋਂ ਹੋ ਗਏ ਸੀ ਵੱਖ:
ਇੱਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਕਾਂਗਰਸ ਛੱਡ ਦਿੱਤੀ। 1986 'ਚ ਪ੍ਰਣਬ ਦਾ ਨੂੰ ਕਾਂਗਰਸ ਛੱਡਣ ਲਈ ਮਜਬੂਰ ਹੋਣਾ ਪਿਆ ਸੀ। ਰਾਜੀਵ ਗਾਂਧੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਬਣੇ। ਰਾਜੀਵ ਦੇ ਪ੍ਰਧਾਨਮੰਤਰੀ ਬਣਨ ਤੋਂ ਬਾਅਦ ਪ੍ਰਣਬ ਮੁਖਰਜੀ ਨੂੰ ਪਾਰਟੀ 'ਚੋਂ ਕਿਨਾਰੇ ਕਰ ਦਿੱਤਾ ਗਿਆ। ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਸ ਸਭ ਤੋਂ ਨਾਰਾਜ਼ ਹੋ ਕੇ, ਪ੍ਰਣਬ ਮੁਖਰਜੀ ਨੇ ਆਖਰਕਾਰ 1986 ਵਿੱਚ ਕਾਂਗਰਸ ਤੋਂ ਵੱਖ ਹੋਣ ਦਾ ਫੈਸਲਾ ਕੀਤਾ ਅਤੇ ਨੈਸ਼ਨਲ ਸੋਸ਼ਲਿਸਟ ਕਾਂਗਰਸ ਦਾ ਗਠਨ ਕੀਤਾ।
ਪ੍ਰਣਬ ਮੁਖਰਜੀ ਦੀ ਪਾਰਟੀ ਨੇ ਪੱਛਮੀ ਬੰਗਾਲ 'ਚ 1987 'ਚ ਵਿਧਾਨ ਸਭਾ ਚੋਣਾਂ ਲੜੀਆਂ ਸੀ, ਪਰ ਉਨ੍ਹਾਂ ਦੀ ਪਾਰਟੀ ਨੂੰ ਪਹਿਲੀ ਚੋਣ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤੋਂ ਬਾਅਦ 1988 'ਚ ਪ੍ਰਣਬ ਮੁਖਰਜੀ ਨੇ ਕਾਂਗਰਸ 'ਚ ਵਾਪਸੀ ਕੀਤੀ। ਮੁਖਰਜੀ ਨੂੰ ਜਲਦੀ ਹੀ ਕਾਂਗਰਸ 'ਚ ਵਾਪਸੀ ਲਈ ਇਨਾਮ ਵੀ ਮਿਲਿਆ ਅਤੇ 1991 'ਚ ਨਰਸਿਮ੍ਹਾ ਰਾਓ ਦੀ ਸਰਕਾਰ ਅਧੀਨ ਯੋਜਨਾ ਕਮਿਸ਼ਨ ਦਾ ਉਪ ਚੇਅਰਮੈਨ ਬਣਾਇਆ ਗਿਆ।
2004 ਵਿੱਚ ਜਦੋਂ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ, ਤਾਂ ਪ੍ਰਣਬ ਮੁਖਰਜੀ ਦਾ ਨਾਮ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਦਾਅਵੇਦਾਰਾਂ ਵਿੱਚ ਸ਼ਾਮਲ ਹੋ ਗਿਆ। ਪ੍ਰਣਬ ਮੁਖਰਜੀ ਨੂੰ ਮਨਮੋਹਨ ਸਿੰਘ ਦੀ ਸਰਕਾਰ ਵਿੱਚ ਰੱਖਿਆ ਮੰਤਰੀ, ਵਿਦੇਸ਼ ਮੰਤਰੀ ਅਤੇ ਵਿੱਤ ਮੰਤਰੀ ਵਰਗੇ ਮਹੱਤਵਪੂਰਨ ਅਹੁਦੇ ਮਿਲੇ। ਸਾਲ 2012 'ਚ ਪ੍ਰਣਬ ਮੁਖਰਜੀ ਨੂੰ ਕਾਂਗਰਸ ਨੇ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਘੋਸ਼ਿਤ ਕੀਤਾ ਸੀ ਅਤੇ ਉਹ ਐਨਡੀਏ ਸਮਰਥਤ ਪੀਏ ਸੰਗਮਾ ਨੂੰ ਹਰਾਉਣ ਤੋਂ ਬਾਅਦ ਦੇਸ਼ ਦੇ 13 ਵੇਂ ਰਾਸ਼ਟਰਪਤੀ ਬਣੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦੇਹਾਂਤ, ਜਾਣੋ ਹੁਣ ਤੱਕ ਦਾ ਸਿਆਸੀ ਸਫ਼ਰ
ਏਬੀਪੀ ਸਾਂਝਾ
Updated at:
31 Aug 2020 06:23 PM (IST)
ਅੱਜ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਪ੍ਰਣਬ ਮੁਖਰਜੀ ਦੇ ਬੇਟੇ ਅਭਿਜੀਤ ਮੁਖਰਜੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਮੁਖਰਜੀ 2012 ਤੋਂ 2017 ਤੱਕ 13 ਵੇਂ ਰਾਸ਼ਟਰਪਤੀ ਰਹੇ ਹਨ। ਪ੍ਰਣਬ ਮੁਖਰਜੀ ਨੂੰ ਰਾਜਨੀਤਕ ਗਲਿਆਰੇ 'ਪ੍ਰਣਬ ਦਾ' ਕਹਿੰਦੇ ਸੀ।
- - - - - - - - - Advertisement - - - - - - - - -