ਪੁਣੇ: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਤੁਹਾਨੂੰ ਪੁਲਿਸ ਉੱਤੇ ਗੁੱਸਾ ਵੀ ਆਵੇਗਾ ਤੇ ਹਾਸਾ ਵੀ। ਪਹਿਲਾਂ ਤੁਸੀਂ ਫੈਸਲਾ ਕਰੋ ਕਿ ਤੁਸੀਂ ਗੁੱਸੇ ਹੋਣਾ ਚਾਹੁੰਦੇ ਹੋ ਜਾਂ ਹੱਸਣਾ। ਇਹ ਮਾਮਲਾ ਮਹਾਰਾਸ਼ਟਰ ਦੇ ਪੁਣੇ ਦੀ ਟ੍ਰੈਫਿਕ ਪੁਲਿਸ ਦਾ ਹੈ। ਇੱਥੇ ਟ੍ਰੈਫਿਕ ਪੁਲਿਸ ਨੇ ਇੱਕ ਅਨੋਖਾ ਕਾਰਨਾਮਾ ਕਰ ਵਿਖਾਇਆ ਹੈ; ਜੇ ਇਹ ਆਖ ਲਿਆ ਜਾਵੇ ਕਿ ‘ਇਤਿਹਾਸ ਸਿਰਜਿਆ ਗਿਆ ਹੈ’, ਤਾਂ ਵੀ ਕੋਈ ਅਤਿਕਥਨੀ ਨਹੀਂ ਹੋਵੇਗੀ। ਪੁਣੇ ਟ੍ਰੈਫਿਕ ਪੁਲਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਨੂੰ ਉਸ ਦੀ ਬਾਈਕ ਸਮੇਤ ਕ੍ਰੇਨ ਰਾਹੀਂ ਚੁੱਕ ਲਿਆ ਗਿਆ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ। ਕੋਈ ਵੀ ਇਸ ’ਤੇ ਵਿਸ਼ਵਾਸ ਨਹੀਂ ਕਰੇਗਾ, ਪਰ ਇਹ ਸੱਚ ਹੈ। ਉਸੇ ਸਮੇਂ, ਇਸ ਪੂਰੇ ਮਾਮਲੇ 'ਤੇ, ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਜਾਣਬੁੱਝ ਕੇ ਬਾਈਕ 'ਤੇ ਬੈਠਾ ਸੀ। ਉਸ ਦੀ ਬਾਈਕ ਨੋ-ਪਾਰਕਿੰਗ ਜ਼ੋਨ ਵਿੱਚ ਖੜ੍ਹੀ ਸੀ। ਜਦੋਂ ਕ੍ਰੇਨ ਨੇ ਬਾਈਕ ਨੂੰ ਚੁੱਕਣਾ ਸ਼ੁਰੂ ਕੀਤਾ ਤਾਂ ਨੌਜਵਾਨ ਜ਼ਬਰਦਸਤੀ ਬਾਈਕ 'ਤੇ ਚੜ੍ਹ ਗਿਆ। ਬਾਅਦ ਵਿੱਚ ਨੌਜਵਾਨ ਨੇ ਆਪਣੀ ਗਲਤੀ ਨੂੰ ਸੁਧਾਰਿਆ ਤੇ ਜੁਰਮਾਨਾ ਅਦਾ ਕੀਤਾ।
ਇਹ ਸੋਸ਼ਲ ਮੀਡੀਆ ਹੈ ਜਨਾਬ। ਕੋਈ ਨਹੀਂ ਕਹਿ ਸਕਦਾ ਕਿ ਕਦੋਂ ਤੇ ਕੀ ਇੱਥੇ ਵਾਇਰਲ ਹੋ ਜਾਵੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ, ਲੋਕ ਇਹੋ ਸਵਾਲ ਉਠਾ ਰਹੇ ਹਨ ਕਿ ਇਹ ਕੋਈ ਮਜ਼ਾਕ ਦਾ ਮਾਮਲਾ ਨਹੀਂ ਹੈ। ਜੇ ਨੌਜਵਾਨ ਡਿੱਗ ਜਾਂਦਾ, ਤਾਂ ਜ਼ਿੰਮੇਵਾਰੀ ਕੌਣ ਲੈਂਦਾ? ਪ੍ਰਸ਼ਾਸਨ ਨੂੰ ਜ਼ਿੰਮੇਵਾਰੀ ਨਾਲ ਅੱਗੇ ਆਉਣਾ ਚਾਹੀਦਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/