ਨਵੀਂ ਦਿੱਲੀ: ਮਹਾਰਾਸ਼ਟਰ ਦੇ ਪਾਲਘਰ ਵਰਗੀ ਘਟਨਾ ਯੂਪੀ ਦੇ ਬੁਲੰਦਸ਼ਹਿਰ (bulandshahr) ਵਿੱਚ ਵਾਪਰੀ ਹੈ। ਇੱਥੇ ਮੰਦਰ ਵਿੱਚ ਦੋ ਸਾਧੂਆਂ ਨੂੰ ਕੁੱਟ-ਕੁੱਟ ਮਾਰ ਦਿੱਤਾ ਗਿਆ। ਇਸ 'ਤੇ ਵਾਰੀ ਦਾ ਵੱਟਾ ਲਹਾਉਂਦੇ ਹੋਏ ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ (uddhav thackeray) ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (yogi adityanath) ਨਾਲ ਫੋਨ ‘ਤੇ ਗੱਲਬਾਤ ਕੀਤੀ। ਇਸ ਘਟਨਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸੀਐਮ ਠਾਕਰੇ ਨੇ ਮੁੱਖ ਮੰਤਰੀ ਯੋਗੀ ਨੂੰ ਕਿਹਾ ਕਿ ਅਜਿਹੀਆਂ ਅਣਮਨੁੱਖੀ ਹਰਕਤਾਂ ਦੇ ਵਿਰੁੱਧ ਅਸੀਂ ਤੁਹਾਡੇ ਨਾਲ ਹਾਂ।
ਉਧਵ ਠਾਕਰੇ ਨੇ ਕਿਹਾ ਕਿ ਜਿਸ ਤਰੀਕੇ ਨਾਲ ਅਸੀਂ ਕਾਰਵਾਈ ਕੀਤੀ (ਪਾਲਘਰ ਕੇਸ), ਉਸੇ ਤਰ੍ਹਾਂ ਤੁਸੀਂ ਦੋਸ਼ੀਆਂ ਨੂੰ ਵੀ ਸਜ਼ਾ ਦੇਵੋਗੇ। ਨਾਲ ਹੀ ਠਾਕਰੇ ਨੇ ਅਪੀਲ ਕੀਤੀ ਕਿ ਇਸ ਘਟਨਾ ਨੂੰ ਕਿਸੇ ਨੂੰ ਵੀ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਦੱਸ ਦਈਏ ਕਿ ਪਾਲਘਰ ਮਾਮਲੇ ‘ਚ ਸੀਐਮ ਯੋਗੀ ਨੇ ਮੁੱਖ ਮੰਤਰੀ ਠਾਕਰੇ ਨਾਲ ਗੱਲਬਾਤ ਕੀਤੀ ਸੀ।
ਸੰਜੇ ਰਾਓਤ ਨੇ ਬੀਜੇਪੀ ‘ਤੇ ਨਿਸ਼ਾਨਾ ਸਾਧਿਆ:
ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਸਾਧੂਆਂ ਦੇ ਕਤਲ ਨੂੰ ਮਹਾਰਾਸ਼ਟਰ ਵਿੱਚ ਪਾਲਘਰ ਕਾਂਡ ਦੀ ਤਰ੍ਹਾਂ ਇਸ ਨੂੰ ਫਿਰਕੂ ਰੰਗ ਨਾ ਦੇਣ ਦੀ ਗੱਲ ਕੀਤੀ।
ਸਮੇਂ ਸਿਰ ਕਾਰਵਾਈ ਹੋਣੀ ਚਾਹੀਦੀ ਹੈ- ਅਖਿਲੇਸ਼ ਯਾਦਵ
ਇਸ ਤੋਂ ਇਲਾਵਾ ਯੂਪੀ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਕਿ ਯੂਪੀ ਦੇ ਬੁਲੰਦਸ਼ਹਿਰ ਵਿੱਚ ਮੰਦਰ ‘ਚ ਦੋ ਸਾਧੂਆਂ ਦੀ ਬੇਰਹਿਮੀ ਨਾਲ ਹੋਏ ਕਤਲ ਬੇਹੱਦ ਨਿੰਦਣਯੋਗ ਤੇ ਦੁਖਦਾਈ ਹੈ ਤੇ ਇਸ ‘ਤੇ ਸਮੇਂ ਰਹਿੰਦੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸੱਚਾਈ ਸਾਹਮਣੇ ਲਿਆਉਣਾ ਸਰਕਾਰ ਦੀ ਜ਼ਿੰਮੇਵਾਰੀ- ਪ੍ਰਿਯੰਕਾ ਗਾਂਧੀ
ਇਸ ਦੇ ਨਾਲ ਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਮੰਗ ਕੀਤੀ ਕਿ ਇਸ ਘਟਨਾ ਨੂੰ ਨਿਰਪੱਖ ਬਣਾਇਆ ਜਾਵੇ ਤੇ ਸੱਚਾਈ ਸਾਹਮਣੇ ਆਵੇ। ਉਨ੍ਹਾਂ ਇਸ ਸਬੰਧੀ ਟਵੀਟ ਕੀਤਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸੇ ਨੂੰ ਵੀ ਇਸ ਮਾਮਲੇ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਨਿਰਪੱਖ ਜਾਂਚ ਕਰਕੇ ਸੱਚਾਈ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਇਹ ਸਰਕਾਰ ਦੀ ਜ਼ਿੰਮੇਵਾਰੀ ਹੈ।
ਕੀ ਹੈ ਪੂਰਾ ਮਾਮਲਾ?
ਬੁਲੰਦਸ਼ਹਿਰ ਦੇ ਅਨੂਪਸ਼ਹਿਰ ਖੇਤਰ ਦੇ ਇੱਕ ਪਿੰਡ ‘ਚ ਬਣੇ ਇੱਕ ਪੁਰਾਣੇ ਮੰਦਰ ਵਿੱਚ ਦੋ ਸਾਧੂਆਂ ਦੀ ਲਾਸ਼ ਮਿਲੀ। ਮੁਲਜ਼ਮਾਂ ਨੇ ਸਾਧੂਆਂ ਨੂੰ ਚਿਮਟਾ ਚੋਰੀ ਕੀਤਾ ਸੀ, ਜਿਸ ‘ਤੇ ਸਾਧੂਆਂ ਨੇ ਉਨ੍ਹਾਂ ਨੂੰ ਕੁਝ ਕਹਿ ਦਿੱਤਾ। ਦੋਸ਼ੀ ਸਾਧੂਆਂ ਤੋਂ ਨਾਰਾਜ਼ ਹੋ ਗਏ ਤੇ ਬਦਲਾ ਲੈਣ ਦਾ ਮੌਕਾ ਵੇਖ ਉਨ੍ਹਾਂ ਨੇ ਦੋਵੇਂ ਸਾਧੂਆਂ ਨੂੰ ਮਾਰ ਦਿੱਤਾ।
ਪਿੰਡ ਵਾਸੀਆਂ ਨੇ ਦੋਸ਼ੀ ਨੂੰ ਫੜ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਜ਼ਿਲ੍ਹਾ ਮੈਜਿਸਟਰੇਟ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਵਿੱਚ ਹੁਣ ਤੱਕ ਕਤਲ ਦਾ ਇਕਬਾਲ ਕੀਤਾ ਹੈ।
ਹੁਣ ਉੱਤਰ ਪ੍ਰਦੇਸ਼ ਦੇ ਮੰਦਰ 'ਚ ਦੋ ਸਾਧੂਆਂ ਦਾ ਕਤਲ, ਉਧਵ ਠਾਕਰੇ ਨੇ ਯੋਗੀ ਨੂੰ ਪੁੱਛਿਆ ਕਰੋਗੇ ਕਾਰਵਾਈ!
ਏਬੀਪੀ ਸਾਂਝਾ
Updated at:
28 Apr 2020 04:38 PM (IST)
ਫੋਨ ‘ਤੇ ਗੱਲਬਾਤ ਦੌਰਾਨ ਉਧਵ ਠਾਕਰੇ ਨੇ ਕਿਹਾ ਕਿ ਕਿਸੇ ਨੂੰ ਵੀ ਇਸ ਘਟਨਾ ਨੂੰ ਧਾਰਮਿਕ ਰੰਗ ਨਹੀਂ ਦੇਣਾ ਚਾਹੀਦਾ। ਉਨ੍ਹਾਂ ਸੀਐਮ ਯੋਗੀ ਨੂੰ ਕਿਹਾ ਕਿ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਦੋਸ਼ੀਆਂ ਨੂੰ ਸਖ਼ਤ ਤੋਂ ਸਖਤ ਸਜ਼ਾ ਦੇਵੋਗੇ।
- - - - - - - - - Advertisement - - - - - - - - -