ਲਖਨਊ: ਨਾਗਰਿਕਤਾ ਕਾਨੂੰਨ ਨੂੰ ਲੈ ਕੇ ਪਿਛਲੇ ਹਫਤੇ ਹੋਈ ਹਿੰਸਾ ਤੋਂ ਬਾਅਦ ਅੱਜ ਫੇਰ ਤੋਂ ਇੱਕ ਚੁਣੌਤੀ ਭਰੀਆ ਦਿਨ ਹੈ। ਸ਼ੁਕੱਰਵਾਰ ਹੋਣ ਕਰਕੇ ਅੱਜ ਮਸਜ਼ਿਦਾਂ ‘ਚ ਜੁਮੇ ਦੀ ਨਮਾਜ਼ ਪੜ੍ਹੀ ਜਾਵੇਗੀ। ਜਿਸ ‘ਚ ਹਜ਼ਾਰਾਂ ਦੀ ਭੀੜ ਇੱਕਠਾ ਹੋ ਸਕਦੀ ਹੈ। ਪਿਛਲੇ ਹਫਤੇ ਉੱਤਰ ਪ੍ਰਦੇਸ਼ ‘ਚ ਹਿੰਸਾ ਹੋਈ ਸੀ। ਅਜਿਹੇ ‘ਚ ਜੁਮੇ ਦੀ ਨਮਾਜ਼ ਪ੍ਰਸਾਸ਼ਨ ਲਈ ਚੁਣੌਤੀ ਦਾ ਸਮਾਂ ਹੈ।


ਸੂਬੇ ‘ਚ ਸਰੱਖਿਆ ਦੇ ਮੱਦੇਨਜ਼ਰ ਕਈ ਜ਼ਿਿਲ੍ਹਆਂ ‘ਚ ਇੰਟਰਨੈੱਟ ਸੇਵਾ ਨੂੰ ਬੰਦ ਕੀਤਾ ਗਿਆ ਹੈ। ਸੰਵੇਦਨਸ਼ੀਲ ਖੇਤਰਾਂ ‘ਚ ਸੁਰੱਖਿਆ ਵਧਾਈ ਜਾ ਰਹੀ ਹੈ। ਥਾਂ-ਥਾਂ ਫਲਲੈਗ ਮਾਰਚ ਕੀਤਾ ਜਾ ਰਿਹਾ ਹੈ। ਜ਼ਿਿਲ੍ਹਆਂ ਦੇ ਸੀਨੀਅਰ ਅਧਿਕਾਰੀ, ਮੌਲਾਨਾ ਅਤੇ ਮੁਸਲਿਮ ਸੰਗਠਨਾਂ ਦੇ ਨੇਤਾਵਾਂ ਨਾਲ ਮਿਲਕੇ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕਰ ਰਹੇ ਹਨ।

ਯੂਪੀ ‘ਚ ਹੋਈ ਹਿੰਸਾ ਨੂੰ ਲੈ ਕੇ ਹੁਣ ਤਕ ਕੁਲ 1113 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 5500 ਤੋਂ ਜ਼ਿਆਦਾ ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਹੈ ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹਿੰਸਕ ਪ੍ਰਦਰਸ਼ਨਾਂ ਦੀ ਅੇਸਆਈਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਡੀਜੀਪੀ ਓਪੀ ਸਿੰਘ ਨੇ ਐਸਆਈਟੀ ਜਾਂਚ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਸਬੂਤਾਂ ਦੇ ਆਧਾਰ ‘ਤੇ ਹੀ ਕਿਸੇ ਦੀ ਗ੍ਰਿਫ਼ਤਾਰੀ ਕੀਤੀ ਜਾਵੇ ਬੇਕਸੂਰਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਇਸ ਦੇ ਨਾਲ ਹੀ ਜ਼ਿਿਲ੍ਹਆਂ ‘ਚ ਸ਼ਰਾਰਤੀ ਅੰਸਰਾਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਜਿਸ ਦੇ ਲਈ ਪੁਸਿਲ ਨੇ ਵੱਖ-ਵੱਖ ਵਿਕਲਪਾਂ ਦੀ ਮਦਦ ਲਈ ਹੈ। ਪੁਲਿਸ ਵੱਲੋਂ ਸੋਸ਼ਲ ਮੀਡੀਆ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੇ ਭੜਕਾਊ ਪੋਸਟਰਾਂ ਅਤੇ ਅਫਵਾਹਾਂ ਤੋਂ ਲੋਕਾਂ ਨੂੰ ਦੂਰੀ ਰੱਖਣ ਦੀ ਸਲਾਹ ਦਿੱਤੀ ਹੈ।