ਅੰਮ੍ਰਿਤਸਰ: ਸ਼੍ਰੀ ਹਰਿਮੰਦਰ ਸਾਹਿਬ ਦੀ ਹੈਰੀਟੇਜ ਸਟ੍ਰੀਟ 'ਚ ਜੰਮਕੇ ਹੰਗਾਮੇ ਦੌਰਾਨ ਭੰਨਤੋੜ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਇਸ ਦੌਰਾਨ ਹੜਕੰਪ ਮੱਚ ਗਿਆ। ਗਰਮਖਿਆਲੀ ਸਿੱਖ ਸੰਗਠਨਾਂ ਦੇ ਮੈਂਬਰਾਂ ਨੇ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਬੁੱਤਾਂ ਨਾਲ ਭੰਨਤੋੜ ਕੀਤੀ ਤੇ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਘਟਨਾ 'ਚ ਪੁਲਿਸ ਤੇ ਪ੍ਰਸਾਸ਼ਨ ਨੂੰ ਭਾਜੜਾ ਪਾ ਦਿੱਤੀਆਂ।

ਦੱਸ ਦਈਏ ਕਿ ਘਟਨਾ ਬੀਤੀ ਦੇਰ ਰਾਤ ਦੀ ਹੈ ਜਿਸ 'ਚ ਪੁਲਿਸ ਨੇ ਹੁਣ ਤਕ ਸਿੱਖ ਸੰਗਠਨਾਂ ਦੇ 11 ਕਾਰਕੁਨਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਪੁਲਿਸ ਮੁਤਾਬਕ ਬੁੱਤਾਂ ਕੋਲ ਗਰਮ ਖਿਆਲੀ ਸਿੱਖ ਸੰਗਠਨਾਂ ਦੇ ਵਰਕਰਾਂ ਨੇ ਦੇਰ ਰਾਤ ਹੰਗਾਮਾ ਕੀਤਾ ਗਿਆ। ਹਿਰਾਸਤ 'ਚ ਲਏ 11 ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।



ਅਸਲ 'ਚ ਇਹ ਸਮੂਹ ਪਿਛਲੇ ਕੁਝ ਮਹੀਨਿਆਂ ਤੋਂ ਇਨ੍ਹਾਂ ਬੁੱਤਾਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਗੁਰੂਦਵਾਰਾ ਸਾਹਿਬ ਲਈ ਜਾਣ ਵਾਲੇ ਰਾਹ 'ਤੇ ਪੰਜਾਬੀ ਸੱਭਿਆਚਾਰ ਨਹੀਂ ਸਗੋਂ ਸਿੱਖ ਸੂਰਵੀਰਾਂ ਦੇ ਇਤਿਹਾਸ ਦਾਲ ਜੁੜੇ ਬੁੱਤ ਲੱਗਣੇ ਚਾਹੀਦੇ ਹਨ।