ਨਵੀਂ ਦਿੱਲੀ: ਦੁਨੀਆ ਦੀ ਤੀਜੀ ਸਭ ਤੋਂ ਵੱਡੀ ਫੌਜ ਭਾਰਤੀ ਸੈਨਾ ਅੱਜ ਫੌਜ ਦਿਵਸ ਮਨਾ ਰਹੀ ਹੈ। ਹਰ ਸਾਲ 15 ਜਨਵਰੀ ਨੂੰ ਆਰਮੀ ਦਿਵਸ ਪਰੇਡ ਦਿੱਲੀ ਦੇ ਪਰੇਡ ਗਰਾਉਂਡ ਵਿਚ ਆਰਮੀ ਦਿਵਸ 'ਤੇ ਹੁੰਦੀ ਹੈ, ਜਿਸ ਨੂੰ ਸਾਰੇ ਸੈਨਾ ਦਿਵਸ ਪ੍ਰੋਗਰਾਮਾਂ ਦਾ ਸਭ ਤੋਂ ਵੱਡਾ ਸਮਾਗਮ ਮੰਨਿਆ ਜਾਂਦਾ ਹੈ


ਸਵੇਰੇ 10 ਵਜੇ ਤੋਂ ਕਰਿਅੱਪਾ ਗਰਾਉਂਡ ਵਿਖੇ ਹੋਣ ਵਾਲੇ ਫੌਜ ਦਿਵਸ ਪ੍ਰੋਗਰਾਮ 'ਚ ਕੁਝ ਨਵੀਆਂ ਚੀਜ਼ਾਂ ਵੀ ਕਰਨ ਜਾ ਰਹੀਆਂ ਹੈ, ਆਰਮੀ ਦਿਵਸ ਪਰੇਡ 'ਚ ਪਹਿਲੀ ਵਾਰ ਭਾਰਤੀ ਟੁਕੜੀ ਦੀ ਅਗਵਾਈ ਭਾਰਤੀ ਫੌਜ ਦੀ ਕਪਤਾਨ ਤਾਨੀਆ ਸ਼ੇਰਗਿੱਲ ਕਰੇਗੀ। ਤਾਨੀਆ ਸ਼ੇਰਗਿੱਲ ਭਾਰਤ ਦੇ ਇਤਿਹਾਸ 'ਚ ਅਜਿਹਾ ਕਰਨ ਵਾਲੀ ਪਹਿਲੀ ਔਰਤ ਹੋਵੇਗੀ।

ਤਾਨੀਆ ਸ਼ੇਰਗਿੱਲ ਚੌਥੀ ਪੀੜ੍ਹੀ ਦੀ ਮਹਿਲਾ ਸੈਨਿਕ ਅਧਿਕਾਰੀ ਹੈ। ਤਾਨੀਆ ਦੇ ਪਿਤਾ, ਦਾਦਾ ਅਤੇ ਪੜਦਾਦਾ ਫੌਜ 'ਚ ਸੀ। ਤਾਨੀਆ ਨੇ ਇਲੈਕਟ੍ਰਾਨਿਕਸ 'ਚ ਬੀਟੈਕ ਕੀਤੀ ਹੈ ਅਤੇ ਉਸ ਨੇ 2017 ਵਿਚ ਚੇਨਈ ਤੋਂ ਅਫਸਰ ਟ੍ਰੇਨਿੰਗ ਅਕੈਡਮੀ ਤੋਂ ਫੌਜ 'ਚ ਭਰਤੀ ਹੋਈ ਸੀ। ਤਾਨੀਆ ਇਸ ਸਾਲ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਮਹਿਲਾ ਪਰੇਡ ਸਹਾਇਕ ਵੀ ਹੋਵੇਗੀ। ਇਸ ਤੋਂ ਪਹਿਲਾਂ, 2019 ਦੇ ਗਣਤੰਤਰ ਦਿਵਸ ਪਰੇਡ 'ਚ ਪਹਿਲੀ ਵਾਰ ਇੱਕ ਮਹਿਲਾ ਕਪਤਾਨ ਭਾਵਨਾ ਕਸਤੂਰੀ ਵੀ ਸੀ, ਜਿਸ ਨੇ ਪੁਰਸ਼ਾਂ ਦੀ ਟੁਕੜੀ ਦੀ ਅਗਵਾਈ ਕੀਤੀ ਸੀ।

ਇਸ ਸਾਲ ਸੈਨਾ ਦੀ ਪਰੇਡ 'ਚ ਇੱਕ ਖਾਸ ਗੱਲ ਹੋਵੇਗੀ ਕਿ ਤਿੰਨ ਸੈਨਾ ਮੁਖੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸ਼ਾਮਲ ਹੋਣਗੇ। ਇਸ ਮੌਕੇ ਸੈਨਾ ਦੇ ਮੁਖੀ ਜਨਰਲ ਮੁਕੰਦ ਨਰਵਾਨ ਪਰੇਡ ਦੀ ਸਲਾਮੀ ਲੈਣਗੇ ਅਤੇ ਪਹਿਲੀ ਵਾਰ ਸੈਨਾ ਦੇ ਮੁਖੀ ਵਜੋਂ ਸੈਨਿਕਾਂ ਨੂੰ ਸੰਬੋਧਨ ਕਰਨਗੇ। ਅੱਜ ਸਵੇਰੇ ਸੀਡੀਐਸ ਬਿਪਿਨ ਰਾਵਤ ਅਤੇ ਤਿੰਨਾਂ ਸੈਨਾਵਾਂ ਦੇ ਮੁਖੀ ਨੇ ਜੰਗੀ ਯਾਦਗਾਰ ਦਾ ਦੌਰਾ ਕੀਤਾ ਅਤੇ ਸ਼ਹੀਦਾਂ ਨੂੰ ਨਮਨ ਕੀਤਾ।