ਵਾਸ਼ਿੰਗਟਨ: ਚੋਣਾਂ ਦੇ ਸਾਲ ' ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਅਮਰੀਕੀ ਸੈਨੇਟ ਨੇ ਟਰੰਪ ਨੂੰ ਮਹਾਂਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਤਕਰੀਬਨ ਦੋ ਹਫ਼ਤੇ ਚੱਲੇ ਇਸ ਮੁਕੱਦਮੇ ਤੋਂ ਬਾਅਦ ਰਾਸ਼ਟਰਪਤੀ ਟਰੰਪ ਨੂੰ ਸਾਰੇ ਦੋਸ਼ਾਂ 'ਤੇ ਅਮਰੀਕੀ ਸੈਨੇਟ ਤੋਂ ਕਲੀਨ ਚਿੱਟ ਮਿਲ ਗਈ ਹੈ। ਟਰੰਪ 'ਤੇ ਸੱਤਾ ਦੀ ਦੁਰਵਰਤੋਂ ਅਤੇ ਕਾਂਗਰਸ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ 'ਤੇ ਉਸ ਨੂੰ ਯੂਐਸ ਸੈਨੇਟ ਨੇ ਬਰੀ ਕਰ ਦਿੱਤਾ।

ਰਿਪਬਲੀਕਨ ਬਹੁਗਿਣਤੀ ਸੈਨੇਟ ਨੇ ਡੋਨਾਲਡ ਟਰੰਪ ਨੂੰ ਸੱਤਾ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ 52-48 ਦੇ ਫਰਕ ਨਾਲ ਬਰੀ ਕਰ ਦਿੱਤਾ। ਉਧਰ ਕਾਂਗਰਸ (ਸੰਸਦ) ਦੀ ਕਾਰਵਾਈ 'ਚ ਰੁਕਾਵਟ ਪਾਉਣ ਦੇ ਦੋਸ਼ ' ਟਰੰਪ ਨੂੰ 53-47 ਵੋਟਾਂ ਦੇ ਫਰਕ ਨਾਲ ਇਲਜ਼ਾਮ ਮੁਕਤ ਕਰਨ ਦਾ ਐਲਾਨ ਦਿੱਤਾ ਗਿਆ। ਦੋਵਾਂ ਦੋਸ਼ਾਂ 'ਤੇ ਸੈਨੇਟਰਸ ਨੇ ਯੂਐਸ ਦੇ ਚੀਫ ਜਸਟਿਸ ਜੌਹਨ ਰਾਬਰਟਸ ਦੀ ਪ੍ਰਧਾਨਗੀ 'ਚ ਸੈਨੇਟ ਦੇ ਫਲੋਰ 'ਤੇ ਇੱਕ-ਇੱਕ ਕਰਕੇ ਵੋਟ ਦਿੱਤੀ। ਜਦਕਿ ਸੱਤਾਧਾਰੀ ਰਿਪਬਲੀਕਨ ਪਾਰਟੀ ਦੀਆਂ ਸੈਨੇਟ '53 ਸੀਟਾਂ ਹਨ, ਜਦਕਿ ਡੈਮੋਕਰੇਟਸ ਕੋਲ 47 ਸੀਟਾਂ ਹਨ।

ਰਾਸ਼ਟਰਪਤੀ ਟਰੰਪ 'ਤੇ ਕੀ ਸੀ ਇਲਜ਼ਾਮ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਸੱਤਾ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ। ਉਸ 'ਤੇ ਯੂਕ੍ਰੇਨ ਦੇ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ ਦੋ ਡੈਮੋਕਰੇਟ ਨੇਤਾਵਾਂ ਖਿਲਾਫ ਜਾਂਚ ਲਈ ਦਬਾਅ ਪਾਉਣ ਦਾ ਦੋਸ਼ ਲਾਇਆ ਗਿਆ ਸੀ।