ਚੰਡੀਗੜ੍ਹ: ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ। ਕੋਰੋਨਾ ਤੇ ਲੌਕਡਾਊਨ ਦੀ ਇਸ ਮੁਸ਼ਕਿਲ ਘੜੀ ‘ਚ ਵੀ ਅਫਵਾਹਾਂ ਦਾ ਦੌਰ ਜਾਰੀ ਹੈ। ਇਸੇ ਦੇ ਚਲਦਿਆਂ ਯੂਟੀ ਪੁਲਿਸ ਨੇ ਹੁਣ ਇਸ਼ਤਿਹਾਰ ਜਾਰੀ ਕਰਕੁ ਅਗਾਹ ਕੀਤਾ ਹੈ ਕਿ ਬਿਨ੍ਹਾਂ ਵੈਰੀਫਾਈ ਕੀਤੇ ਕਿਸੇ ਵੀ ਤਰ੍ਹਾਂ ਦੇ ਮੈਸੇਜ ਨੂੰ ਸੋਸ਼ਲ ਮੀਡੀਆ ‘ਤੇ ਨਾ ਪਾਇਆ ਜਾਵੇ।
ਉਨ੍ਹਾਂ ਕਿਹਾ ਕਿ ਇਸ ਦੇ ਨਤੀਜੇ ਗਲਤ ਹੋ ਸਕਦੇ ਹਨ। ਅਜਿਹੇ ‘ਚ ਕੋਈ ਵੀ ਸ਼ਖ਼ਸ ਅਜਿਹਾ ਕਰਦਾ ਪਾਇਆ ਗਿਆ ਤਾਂ ਤੁਰੰਤ ਉਸ ਦੇ ਖ਼ਿਲਾਫ਼ ਸਾਈਬਰ ਐਕਟ ਦੀਆਂ ਅਲਗ-ਅਲਗ ਥਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।
ਦਸ ਦਈਏ ਕਿ ਯੂਟੀ ਪੁਲਿਸ ਇਸ ਸਮੇਂ ਸਿਰਫ ਕੋਰੋਨਾ ਨਾਲ ਜੂੜੀਆਂ ਅਫਵਾਹਾਂ ਹੀ ਨਹੀਂ, ਸਗੋਂ ਵਾਰ-ਵਾਰ ਤੇਂਦੂਆ ਆਉਣ ਦੀਆਂ ਵਾਇਰਲ ਵੀਡੀਓ ਕਾਰਨ ਵੀ ਪਰੇਸ਼ਾਨ ਹੋ ਰਹੀ ਹੈ।
ਇਹ ਵੀ ਪੜ੍ਹੋ :
ਫਲਾਂ ਦੇ ਥੁੱਕ ਲਗਾ ਕੇ ਵੇਚਣ ਵਾਲੇ ਵਿਅਕਤੀ ਦਾ ਵੀਡੀਓ ਵਾਇਰਲ, ਐਸਪੀ ਨੇ ਦਿੱਤੇ ਜਾਂਚ ਦੇ ਨਿਰਦੇਸ਼
ਦੇਸ਼ ‘ਚ ਲਗਾਤਾਰ ਹੋ ਰਹੇ ਵੀਡੀਓ ਕਾਲ ਜ਼ਰੀਏ ਵਿਆਹ, ਲੌਕ ਡਾਊਨ ‘ਚ ਹੁਣ ਇੱਕ ਹੋਰ ਵਿਆਹ