ਨਵੀਂ ਦਿੱਲੀ: ਵਿਲੱਖਣ ਪਛਾਣ ਅਥਾਰਟੀ ਆਫ ਇੰਡੀਆ (ਯੂਆਈਡੀਏਆਈ) ਨੇ ਆਧਾਰ ਕਾਰਡ ਦੇ ਸਬੰਧ 'ਚ ਵੱਡਾ ਬਿਆਨ ਦਿੱਤਾ ਹੈ। ਯੂਆਈਡੀਏਆਈ ਨੇ ਕੋਰੋਨਾ ਟੀਕਾਕਰਨ ਲਈ ਆਧਾਰ ਕਾਰਡ ਨੂੰ ਜ਼ਰੂਰੀ ਨਹੀਂ ਐਲਾਨਿਆ ਹੈ। ਯੂਆਈਡੀਏਆਈ ਨੇ ਕਿਹਾ ਹੈ ਕਿ ਆਧਾਰ ਕਾਰਡ ਨਾ ਹੋਣ 'ਤੇ ਵੈਕਸੀਨੇਸ਼ਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਤੋਂ ਇਲਾਵਾ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਮਰੀਜ਼ ਨੂੰ ਸਿਰਫ ਦਵਾਈ, ਹਸਪਤਾਲ ਵਿੱਚ ਦਾਖਲ ਹੋਣ ਜਾਂ ਇਲਾਜ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਨ੍ਹਾਂ ਕੋਲ ਆਧਾਰ ਕਾਰਡ ਨਹੀਂ।


 


ਯੂਆਈਡੀਏਆਈ ਨੇ ਇਕ ਬਿਆਨ 'ਚ ਕਿਹਾ ਕਿ ਐਕਸੈਪਸ਼ਨ ਹੈਂਡਲਿੰਗ ਮਕੈਨਿਜ਼ਮ (ਈਐਚਐਮ) ਆਧਾਰ ਕਾਰਡ ਲਈ ਸਥਾਪਤ ਕੀਤਾ ਗਿਆ ਹੈ, ਜਿਸ ਦੀ ਪਾਲਣਾ 12-ਅੰਕ ਦੀ ਬਾਇਓਮੀਟ੍ਰਿਕ ਆਈਡੀ ਦੀ ਅਣਹੋਂਦ 'ਚ ਸਹੂਲਤਾਂ ਤੇ ਸੇਵਾਵਾਂ ਦੀ ਸਪੁਰਦਗੀ ਦਾ ਪਤਾ ਲਾਉਣ ਲਈ ਕੀਤੀ ਜਾਣੀ ਚਾਹੀਦੀ ਹੈ।


 


ਯੂਆਈਡੀਏਆਈ ਨੇ ਕਿਹਾ ਹੈ, “ਤੁਸੀਂ ਕਿਸੇ ਵੀ ਵਿਅਕਤੀ ਨੂੰ ਲੋੜੀਂਦਾ ਸਮਾਨ ਸਿਰਫ ਇਸ ਲਈ ਨਹੀਂ ਦੇ ਰਹੇ ਕਿਉਂਕਿ ਉਸ ਕੋਲ ਆਧਾਰ ਕਾਰਡ ਨਹੀਂ ਹੈ, ਤਾਂ ਉਸ ਲਈ ਆਧਾਰ ਇੱਕ ਕਾਰਨ ਨਹੀਂ ਬਣਨਾ ਚਾਹੀਦਾ। ਜ਼ਰੂਰੀ ਕੰਮ ਤੇ ਸਹੂਲਤ ਦੀ ਬਿਨਾਂ ਆਧਾਰ ਦੇ ਵੀ ਵਰਤੋਂ ਕੀਤੀ ਜਾ ਸਕਦੀ ਹੈ।''


 


ਦੇਸ਼ 'ਚ ਕੋਰੋਨਾ ਮਹਾਂਮਾਰੀ ਦੇ ਯੂਆਈਡੀਏਆਈ ਦੇ ਇਸ ਬਿਆਨ ਦੇ ਬਹੁਤ ਮਾਇਨੇ ਰੱਖਦਾ ਹੈ। ਜੇ ਕਿਸੇ ਕੋਲ ਵੀ ਆਧਾਰ ਨਹੀਂ ਹੈ ਜਾਂ ਕਿਸੇ ਕਾਰਨ ਕਰਕੇ ਆਧਾਰ ਆਨਲਾਈਨ ਵੈਰੀਫਿਕੇਸ਼ਨ ਸਫਲ ਨਹੀਂ ਹੋਈ ਹੈ, ਤਾਂ ਸਬੰਧਤ ਏਜੰਸੀ ਜਾਂ ਵਿਭਾਗ ਨੂੰ ਸੇਵਾਵਾਂ ਨੂੰ ਅਧਾਰ ਐਕਟ, 2016 'ਚ ਦੱਸੇ ਗਏ ਵਿਸ਼ੇਸ਼ ਮਾਪਦੰਡਾਂ ਅਨੁਸਾਰ ਪ੍ਰਦਾਨ ਕਰਨਾ ਹੋਵੇਗਾ।